BusinessFoodWeather

ਵੱਧਦੇ ਤਾਪਮਾਨ ਦੌਰਾਨ ਲੋਕਾਂ ਦੀ ਜੇਬ ਤੇ ਪਿਆ ਅਸਰ ਸਬਜੀਆਂ ਦੇ ਰੇਟ ਹੋਏ ਡਬਲ ਨਹੀਂ ਪਹੁੰਚ ਰਿਹਾ ਸਬਜ਼ੀ ਵਿਕਰੇਤਾ ਕੋਲ ਗਹਾਕ

ਗਰਮੀ ਦੇ ਕਾਰਨ ਵੱਧਦੇ ਤਾਪਮਾਨ ਕਾਰਨ ਜਿੱਥੇ ਆਮ ਜਿੰਦਗੀ ਪ੍ਰਭਾਵਿਤ ਹੋਈ ਹੈ ਉਥੇ ਹੀ ਲੋਕਾਂ ਦੀ ਜੇਬ ਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਵੱਧਦੇ ਤਾ ਤਾਪਮਾਨ ਦੇ ਕਾਰਨ ਸਬਜ਼ੀਆਂ ਦੇ ਰੇਟ ਦੁਗਣੇ ਹੋ ਗਏ ਤੇ ਮੁਕਤਸਰ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਵਿਕਰੇਤਾ ਦੇ ਕੋਲ ਗਾਹਕ ਵੀ ਨਹੀਂ ਪਹੁੰਚ ਰਿਹਾ ਤੁਹਾਨੂੰ ਦੱਸ ਦਈਏ ਕਿ ਦਿਨ ਗਰਮੀ ਵੱਧਦੀ ਜਾ ਰਹੀ ਹੈ ਤੇ ਇਸ ਵੱਧਦੀ ਗਰਮੀ ਦੇ ਕਾਰਨ ਕਈ ਸਬਜੀਆਂ ਖਰਾਬ ਹੋ ਗਈਆਂ ਜਿਸ ਦੇ ਕਾਰਨ ਮੁਕਤਸਰ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਘੱਟ ਪਹੁੰਚ ਰਹੀ ਹੈ ਤੇ ਗਾਹਕ ਜਿਆਦਾ ਹੋਣ ਦੇ ਕਾਰਨ ਸਬਜ਼ੀ ਮੰਡੀ ਦੇ ਵਿੱਚ ਸਬਜ਼ੀਆਂ ਦੇ ਰੇਟ ਡਬਲ ਹੋ ਗਏ ਜਿਸ ਦੇ ਕਾਰਨ ਸਬਜ਼ੀ ਵਿਕੇਰਤਾ ਦੇ ਕੋਲ ਗਾਹਕ ਨਹੀਂ ਪਹੁੰਚ ਰਿਹਾ ਸਬਜ਼ੀ ਮੰਡੀ ਵਿੱਚ ਸਬਜ਼ੀ ਵਿਕਰੇਤਾ ਘਾਟੇ ਵਿੱਚ ਚੱਲ ਰਹੇ ਹਨ। ਉੱਥੇ ਹੀ ਜਦ ਮੰਡੀ ਦੇ ਵਿੱਚ ਸਬਜ਼ੀ ਵਿਕਰੇਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਖੇਤਾਂ ਦੇ ਵਿੱਚੋਂ ਕਿਸਾਨ ਘੱਟ ਸਬਜ਼ੀ ਲੈ ਕੇ ਮੰਡੀ ਪਹੁੰਚ ਰਿਹਾ ਹੈ। ਜਿਸ ਦੇ ਕਾਰਨ ਸਬਜੀ ਖਰੀਦ ਜਿਆਦਾ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟ ਡਬਲ ਹੋ ਚੁੱਕੇ ਹਨ ਜਿਸਦੇ ਕਾਰਨ ਗਾਹਕ ਵੀ ਮੰਡੀ ਦੇ ਵਿੱਚ ਨਹੀਂ ਪਹੁੰਚ ਰਿਹਾ ਤੇ ਸਬਜ਼ੀਆਂ ਦਾ ਨੁਕਸਾਨ ਵੀ ਹੋ ਰਿਹਾ ਹੈ ਤੇ ਆਮ ਲੋਕ ਵੀ ਸਬਜ਼ੀ ਲੈਣ ਤੋਂ ਗੁਰੇਜ ਕਰ ਰਹੇ ਹਨ। ਉੱਥੇ ਹੀ ਜਦ ਗਾਹਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਗਾਹਕਾਂ ਨੇ ਦੱਸਿਆ ਕਿ ਸਬਜ਼ੀ ਦੇ ਰੇਟ ਡਬਲ ਹੋਣ ਦੇ ਕਾਰਨ ਅਸੀਂ ਟਮਾਟਰ ਤੇ ਗੰਡੇ ਲੈ ਜਾਂਦੇ ਹਾਂ ਜਿਸਦੇ ਨਾਲ ਘਰੇ ਚਟਨੀ ਬਣਾ ਲੈਂਦੇ ਹਾਂ ਤੇ ਸਾਰ ਲੈਂਦੇ ਹਾਂ ਕਿਉਂਕਿ ਸਬਜੀਆਂ ਦੇ ਰੇਟ ਜਿਆਦਾ ਹੋ ਚੁੱਕੇ ਹਨ ਜੇਕਰ ਦੋ ਸਬਜ਼ੀਆਂ ਹੀ ਖਰੀਦੀਆਂ ਜਾਣ ਤਾਂ ਘੱਟੋ ਘੱਟ 200 ਤੋਂ 250 ਰੁਪਏ ਬਣ ਜਾਂਦਾ ਹੈ।

Comment here

Verified by MonsterInsights