ਪਿਛਲੀ ਸ਼ਾਮ ਸਮਰਾਲਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਘਰ ਵਾਲੀ ਨਾਲ ਘਰੇਲੂ ਕਲੇਸ਼ ਤੋ ਦੁੱਖੀ ਹੋ ਕੇ ਗਲਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਹਿਚਾਨ ਕਰਨ ਨਿਵਾਸੀ ਹਰਿਆਣਾ ਹੋਈ। ਮ੍ਰਿਤਕ ਕਰਨ ਸਮਰਾਲਾ ਦੇ ਇੱਕ ਫੂਡ ਕੈਫੇ ਦੇ ਵਿੱਚ ਕੰਮ ਕਰਦਾ ਸੀ ਅਤੇ ਦੁਪਹਿਰ ਨੂੰ ਰੋਟੀ ਖਾਣ ਲਈ ਆਪਣੇ ਕਮਰੇ ਦੇ ਵਿੱਚ ਗਿਆ ਸੀ ਅਤੇ ਉਸ ਤੋਂ ਬਾਅਦ ਕੰਮ ਤੇ ਵਾਪਿਸ ਨਹੀਂ ਆਇਆ। ਜਦੋਂ ਉਸਦੇ ਨਾਲ ਦੇ ਸਾਥੀਆਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਗਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਇਸ ਤੋਂ ਬਾਅਦ ਤੁਰੰਤ ਇਸਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ। ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਥੱਲੇ ਲਾ ਕੇ ਹੋਸਪਿਟਲ ਪਹੁੰਚਾਇਆ ਅਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ
ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਸਕਸ਼ ਨੇ ਚੁੱਕਿਆ ਇਹ ਖੌ*ਫ*ਨਾ*ਕ ਕਦਮ ||
