ਸ਼ਹਿਰ ਦੇ ਇੱਕ ਪ੍ਰਮੁੱਖ ਵਪਾਰੀ ਨਾਲ ਗੋਲਡ ਲੋਨ ਦੇ ਨਾਂ ਤੇ ਲੱਖਾਂ ਦੀ ਠੱਗੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਇੱਕ ਨਾਮੀ ਬੈਂਕ ਨਾਲ ਜੁੜਿਆ ਹੈ ਪਰ ਬੈਂਕ ਅਧਿਕਾਰੀ ਹੁਣ ਕੋਈ ਗੱਲ ਸੁਣਨ ਨੂੰ ਤਿਆਰ ਵੀ ਤਿਆਰ ਨਹੀਂ ਹਨ।
ਲਲਿਤ ਕੁਮਾਰ ਅਨੁਸਾਰ ਤਿੰਨ ਮਹੀਨੇ ਪਹਿਲਾਂ ਖੁਲਾਸੇ ਹੋਣੇ ਸ਼ੁਰੂ ਹੋਏ ਕਿ ਉਕਤ ਬੈਂਕ ਕਰਮਚਾਰੀ ਮਨੀਸ਼ ਵਰਮਾ ਵੱਲੋਂ ਕਈ ਲੋਕਾਂ ਦੇ ਨਾਂ ਤੇ ਕਰਜ਼ਾ ਲੈ ਕੇ ਪੈਸੇ ਹੜਪ ਲਏ ਗਏ ਹਨ ਜਿਸ ਦੀ ਸ਼ਿਕਾਇਤ ਬੈਂਕ ਨੂੰ ਕੀਤੀ ਗਈ ਹੈ ਅਤੇ ਬੈਂਕ ਵੱਲੋਂ ਉਸ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੇ ਬੈਂਕ ਜਾ ਕੇ ਆਪਣੇ ਸੋਨੇ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਕਰਜ਼ੇ ਦੀ ਰਕਮ ਸਾਰੀ ਦੀ ਸਾਰੀ ਵਿਆਜ ਸਮੇਤ ਜਮਾ ਕਰਵਾ ਦਿੱਤੀ ਗਈ ਹੈ ਅਤੇ ਸੋਨਾ ਵਾਪਸ ਲੈ ਲਿਆ ਗਿਆ ਹੈ ਪਰ ਬੈਂਕ ਅਧਿਕਾਰੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹਨ। ਜਦੋਂ ਇਸ ਦੇ ਕਾਗਜ਼ ਅਤੇ ਸੀਸੀਟੀਵੀ ਫੁਟੇਜ ਬੈਂਕ ਅਧਿਕਾਰੀਆਂ ਨੂੰ ਦਿਖਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ। ਬੈਂਕ ਅਧਿਕਾਰੀਆਂ ਨੇ ਹਾਇਰ ਅਥੋਰਟੀ ਦੀ ਇਜਾਜ਼ਤ ਤੋਂ ਬਗੈਰ ਪੱਤਰਕਾਰਾਂ ਅੱਗੇ ਵੀ ਆਪਣਾ ਪੱਖ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ। ਹੁਣ ਲਲਿਤ ਕੁਮਾਰ ਵੱਲੋਂ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਪੁਲਿਸ ਵਿਖੇ ਕੀਤੀ ਗਈ ਹੈ |
ਲਲਿਤ ਕੁਮਾਰ ਵੱਲੋਂ ਮਾਮਲਾ ਐਸਐਸਪੀ ਦੇ ਅੱਗੇ ਪੇਸ਼ ਹੋ ਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਐਸਐਸਪੀ ਦਾਇਮਾ ਹਰੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਅਮੋਲਕ ਸਿੰਘ ਵਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਯੈਸ ਬੈਂਕ ਦੇ ਇੱਕ ਕਰਮਚਾਰੀ ਖਿਲਾਫ ਲਲਿਤ ਕੁਮਾਰ ਨੇ ਉਹਨਾਂ ਦਾ 35 ਲੱਖ ਦੇ ਕਰੀਬ ਦਾ ਸੋਨਾ ਧੋਖੇ ਨਾਲ ਬੈਂਕ ਕੋਲੋਂ ਛਡਾਉਣ ਦੇ ਦੋਸ਼ ਲਗਾਏ ਹਨ ਅਤੇ ਅੱਠ ਦੇ ਕਰੀਬ ਲੋਕਾਂ ਵੱਲੋਂ ਵੀ ਯਸ ਬੈਂਕ ਦੇ ਇਸੇ ਕਰਮਚਾਰੀ ਖਿਲਾਫ ਉਹਨਾਂ ਦੇ ਨਾਂ ਤੇ ਕਰਜ਼ਾ ਲੈ ਕੇ ਪੈਸੇ ਹੜਪਣ ਦਾ ਦੋਸ਼ ਲਗਾਇਆ ਗਿਆ ਹੈ । ਬੈਂਕਾਂ ਕੋਲੋਂ ਰਿਕਾਰਡ ਮੰਗਿਆ ਗਿਆ ਹੈ। ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।