ਅੰਮ੍ਰਿਤਸਰ ਦੇ ਵਿੱਚ ਵਧ ਰਹੀ ਗਰਮੀ ਨੂੰ ਲੈਕੇ ਜਿੱਥੇ ਲ਼ੋਕ ਆਪਣੇ ਆਪ ਨੂੰ ਇਸ ਕੜਾਕੇ ਦੀ ਗਰਮੀ ਤੋਂ ਬਚਾ ਰਹੇ ਹਨ, ਉੱਥੇ ਹੀ ਇੱਕ ਰੇਲਵੇ ਸਟੇਸ਼ਨ ਰੋਡ ਤੇ ਇੱਕ ਐਕਟੀਵਾ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਖੜੀ ਖਲੋਤੀ ਐਕਟੀਵਾ ਨੂੰ ਅੱਗ ਲੱਗ ਗਈ, ਜਿਸਦੇ ਚਲਦੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ ਉਣਾ ਵੱਲੋ ਅੱਗ ਤੇ ਕਾਬੂ ਪਾਇਆ ਗਿਆ ਪਰ ਐਕਟੀਵਾ ਅੱਗ ਲੱਗਣ ਨਾਲ ਪੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਇੱਸ ਮੌਕੇ ਅਰੁਣ ਕੁਮਾਰ ਨੇ ਦੱਸਿਆ ਕਿ ਮੈਂ ਤੇ ਮੇਰਾ ਬੇਟਾ ਹਾਲ ਗੇਟ ਤੋਂ ਗਰੀਨ ਐਵਨਿਊ ਵੱਲ ਜਾ ਰਹੇ ਸਨ ਅਸੀਂ ਭੰਡਾਰੀ ਪੁੱਲ ਜਦੋਂ ਉਤਰਿਆ ਜਿਸ ਤੋਂ ਬਾਅਦ ਕਿਸੇ ਨੇ ਦੱਸਿਆ ਕਿ ਤੁਹਾਡੀ ਐਕਟੀਵਾ ਦੇ ਵਿੱਚੋਂ ਧੂਆਂ ਨਿਕਲ ਰਿਹਾ ਹੈ ਜਦੋਂ ਅਸੀਂ ਐਕਟੀਵਾ ਰੋਕੀ ਜਿਸ ਤੋਂ ਬਾਅਦ ਅਸੀਂ ਐਕਟੀਵਾ ਚੋਂ ਕਾਗਜ਼ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਪਹਿਲਾਂ ਹੀ ਐਕਟੀਵਾ ਨੂੰ ਪੂਰੀ ਤਰਾਂ ਅੱਗ ਲੱਗ ਚੁੱਕੀ ਸੀ। ਪਰਮਾਤਮਾ ਦਾ ਸ਼ੁਕਰਾਨਾ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਆਲੇ ਦੁਆਲੇ ਤੋਂ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਫਾਇਰ ਬਿਗੇਡ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਲੇਕਿਨ ਐਕਟੀਵਾ ਪੂਰੀ ਤਰਹਾਂ ਸੜ ਕੇ ਸਵਾਹ ਹੋ ਚੁੱਕੀ ਹੈ।