ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ ਚੂੜੀਆਂ ਵਿੱਚ ਡੇਰਾ ਬਾਬਾ ਨਾਨਕ ਰੋਡ ਉਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਇੱਕ ਘਰ ਉਪਰ ਹਮਲਾ ਕਰਕੇ ਉੱਥੇ ਇੰਟਾਂ ਰੋੜੇ ਚਲਾਏ ਗਏ ਅਤੇ ਘਰ’ਚ ਮੌਜੂਦ ਇੱਕ ਵਿਸ਼ਾਲ ਮਸੀਹ ਨੌਜਵਾਨ ਅਤੇ ਇੱਕ ਔਰਤ ਨੂੰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨਾਂ ਨੂੰ ਜਖਮੀ ਕਰ ਦਿੱਤਾ। ਜਖਮੀ ਨੌਜਵਾਨ ਵਿਸ਼ਾਲ ਮਸੀਹ ਦੀ ਚਾਚੀ ਭੈਣ ਅਤੇ ਦਾਦੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਨਾਂ ਵਜਾ ਉਨਾਂ ਦੇ ਘਰ ਫਤਿਹਗੜ ਚੂੜੀਆਂ ਵਾਰਡ ਨੰਬਰ 13 ਦੇ ਕੁੱਝ ਸ਼ਰਾਰਤੀ ਹੁਲੜਬਾਜ ਉਨਾਂ ਦੇ ਘਰ ਆ ਕੇ ਹਮਲਾ ਕਰ ਦਿੱਤਾ ਅਤੇ ਘਰ ਦੀ ਭੰਨਤੋੜ ਵੀ ਕੀਤੀ ਗਈ ਅਤੇ ਕਿ੍ਰਪਾਨਾ ਅਤੇ ਦਾਤਰਾਂ ਨਾਲ ਉਨਾਂ ਦੇ ਲੜਕੇ ਵਿਸ਼ਾਲ ਅਤੇ ਉਸ ਦੀ ਚਾਚੀ ਰਜਨੀ ਨੂੰ ਜਖਮੀ ਕਰਕੇ ਫਰਾਰ ਹੋ ਗਏ ਜਿੰਨਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਸਰਕਾਰੀ ਹਸਪਤਾਲ’ਚ ਸਟਾਫ ਗੈਰ ਹਾਜਰ ਹੋਣ ਕਾਰਨ ਪੀੜਤ ਪਰਿਵਾਰ ਆਇਆ ਗੁੱਸੇ’ਚ |ਜੱਦ ਪੀੜਤ ਪਰਿਵਾਰ ਦੇ ਸੋਨਾ ਮਸੀਹ ਅਤੇ ਹੋਰਾਂ ਵੱਲੋਂ ਜਖਮੀਆਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਇਆ ਗਿਆ ਤਾਂ ਉੱਥੇ ਕੋਈ ਵੀ ਡਾਕਟਰ ਜਾਂ ਕੋਈ ਸਟਾਫ ਮੈਂਬਰ ਮੌਜੂਦ ਨਹੀਂ ਸੀ ਡੇਢ ਘੰਟਾ ਬੀਤ ਜਾਣ ਦੇ ਬਾਅਦ ਵੀ ਕੋਈ ਡਾਕਟਰ ਨਹੀਂ ਆਇਆ ਜਿਸ ਕਾਰਨ ਪੀੜਤ ਪਰਿਵਾਰ ਗੁੱਸੇ’ਚ ਦਿਖਾਈ ਦਿੱਤਾ ਅਤੇ ਉਨਾਂ ਵੱਲੋਂ ਸਰਕਾਰੀ ਹਸਪਤਾਲ’ਚ ਡਾਕਟਰ ਨਾ ਹੋਣ ਦੀ ਭੜਾਸ ਕੱਢੀ। ਉਨਾਂ ਦੱਸਿਆ ਕਿ ਡੇਢ ਘੰਟੇ ਬਾਅਦ ਇੱਕ ਸਟਾਫ ਨਰਸ ਵੱਲੋਂ ਆ ਕੇ ਉਨਾਂ ਦੇ ਮਰੀਜ ਦਾ ਇਲਾਜ ਸ਼ੁਰੂ ਕੀਤਾ ਗਿਆ। ਪੀੜਤ ਪਰਿਵਾਰ ਨੇ ਮੰਗ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਇੰਨਸਾਫ ਦਿਵਾਇਆ ਜਾਵੇ।
Comment here