ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਤੱਕ ਖਾਣ-ਪੀਣ ਦੀਆਂ ਵਸਤੂਆਂ ਵਿੱਚ ਕਿਰਲੀਆਂ ਅਤੇ ਹੋਰ ਕੀੜੇ ਪਾਏ ਜਾਣ ਦੀਆਂ ਖ਼ਬਰਾਂ ਆਉਂਦੀਆਂ ਸਨ ਪਰ ਮਨੁੱਖੀ ਸਰੀਰ ਦੇ ਅੰਗ ਦੀ ਖਬਰ ਨੇ ਹਲਚਲ ਮਚਾ ਦਿੱਤੀ ਹੈ। ਹਰ ਕੋਈ ਹੈਰਾਨ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇਹ ਖਬਰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਇਹ ਆਈਸਕ੍ਰੀਮ ਇੱਕ ਮਸ਼ਹੂਰ ਬ੍ਰਾਂਡ ਦੀ ਦੱਸੀ ਜਾਂਦੀ ਹੈ।
ਗਰਮੀਆਂ ਵਿਚ ਆਈਸਕ੍ਰੀਮ ਹਰ ਕੋਈ ਪਸੰਦ ਕਰਦਾ ਹੈ। ਪਰ ਮੁੰਬਈ ‘ਚ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਮਹਾਨਗਰ ਦੇ ਮਲਾਡ ਇਲਾਕੇ ‘ਚ ਇਕ ਔਰਤ ਨੇ ਆਨਲਾਈਨ ਆਈਸਕ੍ਰੀਮ ਆਰਡਰ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਜੋ ਹੋਇਆ, ਉਸ ਤੋਂ ਹਰ ਕੋਈ ਹੈਰਾਨ ਹੈ।
ਦਰਅਸਲ, ਇਸ ਔਰਤ ਨੇ ਕੋਨ ਆਈਸਕ੍ਰੀਮ ਆਰਡਰ ਕੀਤੀ ਸੀ। ਇਸ ਵਿੱਚ ਇੱਕ ਕੱਟੀ ਹੋਈ ਮਨੁੱਖੀ ਉਂਗਲੀ ਮਿਲੀ ਹੈ। ਔਰਤ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸ਼ੁਰੂਆਤੀ ਜਾਂਚ ਦੇ ਅਨੁਸਾਰ ਪੁਲਿਸ ਨੇ ਕਿਹਾ ਕਿ ਆਈਸਕ੍ਰੀਮ ਕੋਨ ਵਿੱਚ ਮਨੁੱਖੀ ਸਰੀਰ ਦਾ ਇੱਕ ਅੰਗ ਮਿਲਿਆ ਹੈ। ਪੁਲਿਸ ਨੇ ਆਈਸਕ੍ਰੀਮ ਵਿੱਚ ਮਿਲੇ ਮਨੁੱਖੀ ਅੰਗ ਨੂੰ ਅਗਲੇਰੀ ਪੁਸ਼ਟੀ ਲਈ ਐਫਐਸਐਲ ਵਿੱਚ ਭੇਜ ਦਿੱਤਾ ਹੈ।
Comment here