ਸ਼੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਤੇ ਬਾਬਾ ਖੇਤਰਪਾਲ ਮੰਦਰ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਦੇ ਵੱਲੋਂ 12 ਵਜੇ ਤੋਂ ਲੈ ਕੇ ਕਰੀਬ 4 ਵਜੇ ਤੱਕ ਦੇ ਸਮੇਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਦੇ ਵੱਲੋਂ ਮੰਦਰ ਦੇ ਵਿੱਚ ਦਾਖਲ ਹੋ ਕੇ ਮੰਦਰ ਦੇ ਵਿੱਚ ਪਏ ਗੋਲਕ ਨੂੰ ਤੋੜ ਕੇ ਨਗਦੀ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਬਾਬਾ ਖੇਤਰਪਾਲ ਮੰਦਰ ਦੇ ਵਿੱਚ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ ਅਬਹੋਰ ਰੋਡ ਤੇ ਬਣੇ ਬਾਬਾ ਖੇਤਰਪਾਲ ਮੰਦਰ ਦੇ ਵਿੱਚ ਤਿੰਨ ਵਾਰ ਚੋਰੀ ਹੋਈ ਤਾਂ ਉਸ ਤੋਂ ਬਾਅਦ ਮਲੋਟ ਰੋਡ ਤੇ ਬਣੇ ਬਾਬਾ ਖੇਤਰਪਾਲ ਮੰਦਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਚੋਰ ਦੇ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਬੁੜਾ ਗੁੱਜਰ ਰੋਡ ਤੇ ਬਣੇ ਬਾਬਾ ਖੇਤਰਪਾਲ ਮੰਦਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮੁਕਤਸਰ ਦੇ ਵਿੱਚ ਬਾਬਾ ਖੇਤਰਪਾਲ ਜੀ ਦੇ ਤਿੰਨ ਮੰਦਰਾਂ ਦੇ ਵਿੱਚ ਪੰਜ ਵਾਰ ਚੋਰੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨਾਂ ਦੀਆਂ ਤਸਵੀਰਾਂ ਵੀ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਹਨ ਚੋਰ ਦੀਆਂ ਸਾਫ਼ ਤਸਵੀਰਾਂ ਦਿਖਣ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਚੋਰ ਦੇ ਵੱਲੋਂ ਲਗਾਤਾਰ ਮੰਦਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ।
ਪੁਲਿਸ ਪ੍ਰਸ਼ਾਸਨ ਸੁਸਤ ਚੋਰ ਹੋਏ ਚੁਸਤ ਸੀਸੀ ਟੀਵੀ ਤਸਵੀਰਾਂ ਹੋਣ ਦੇ ਬਾਵਜੂਦ ਨਹੀਂ ਹੋਇਆ ਚੋਰ ਕਾਬੂ ||

Related tags :
Comment here