ElectionsIndian PoliticsNationPunjab news

ਕਾਂਗਰਸ ਛੱਡ ਜੁੰਮਾ ਜੁੰਮਾ ਨਵੇਂ ਬਣੇ ਭਾਜਪਾਈਆਂ ਨੇ ਕੁੱਟੇ ਟਕਸਾਲੀ ਭਾਜਪਾਈ ||

ਲੋਕ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਸੀਟ ਤੋਂ ਹਰਾਉਣ ਦਾ ਇੱਕ ਦੂਜੇ ਤੇ ਲਗਾਇਆ ਦੋਸ਼ , ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਅੰਮ੍ਰਿਤਪਾਲ ਤੇ ਭਾਜਪਾ ਦੇ ਔਹਦੇਦਾਰਾਂ ਅੱਤੇ ਵਰਕਰਾਂ ਨੇ ਲਗਾਏ ਘਰ ਵਿੱਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ , ਮਾਮਲਾ ਪੁਲਿਸ ਥਾਣੇ ਪਹੁੰਚਿਆ , ਭਾਜਪਾ ਨੇਤਾਵਾਂ ਨੇ ਰਾਣਾ ਸੋਡੀ ਦੇ ਪੀਏ ਖਿਲਾਫ ਪੁਲਿਸ ਵਿੱਚ ਦਰਜ ਕਰਾਈਆਂ ਸ਼ਿਕਾਇਤਾਂ |

ਪੰਜਾਬ ਵਿੱਚ ਇੱਕ ਵੀ ਸੀਟ ਨਾ ਜਿੱਤ ਪਾਣ ਤੇ ਭਾਜਪਾ ਵੱਲੋਂ ਭਲੇ ਹੀ ਮੰਥਨ ਅਜੇ ਨਾ ਸ਼ੁਰੂ ਹੋਇਆ ਹੋਵੇ ਪਰ ਕਾਂਗਰਸ ਛੱਡ ਨਵੇਂ ਨਵੇਂ ਬਣੇ ਭਾਜਪਾਈਆਂ ਨੇ ਫਿਰੋਜ਼ਪੁਰ ਸੀਟ ਤੋਂ ਹਾਰ ਦਾ ਠੀਕਰਾ ਟਕਸਾਲੀ ਭਾਜਪਾਈਆਂ ਤੇ ਭੰਨਣਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਨਵੇਂ ਬਣੇ ਭਾਜਪਾਈਆਂ ਅਤੇ ਟਕਸਾਲੀ ਭਾਜਪਾਈਆਂ ਵਿੱਚ ਕੁੱਟਮਾਰ ਹੋਣ ਤੋਂ ਬਾਅਦ ਮਾਮਲਾ ਪੁਲਿਸ ਥਾਣੇ ਵਿੱਚ ਜਾ ਪੁੱਜਾ ਹੈ ਫਿਰੋਜ਼ਪੁਰ ਤੋਂ ਸਾਬਕਾ ਮੰਡਲ ਪ੍ਰਧਾਨ ਦੀਪਕ ਵਰਮਾ ਅਤੇ ਭਾਜਪਾ ਦੇ ਦੋ ਸਾਬਕਾ ਜਿਲ੍ਹਾ ਪ੍ਰਧਾਨ ਅੱਤੇ 2 ਸਾਬਕਾ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਨੇ ਰਾਣਾ ਸੋਡੀ ਦੇ ਪੀਏ ਅੰਮ੍ਰਿਤਪਾਲ ਸਿੰਘ ਤੇ ਕੁੱਟਮਾਰ ਕਰਨ ਗਾਲੀ ਗਲੋਚ ਕਰਨ ਅਤੇ ਹਥਿਆਰਾਂ ਨਾਲ ਮਾਰਦੀਨ ਦੀ ਧਮਕੀ ਦੇ ਦੋਸ਼ ਲਾਏ ਹਨ ਦੀਪਕ ਵਰਮਾ ਨੇ ਦੱਸਿਆ ਕਿ ਜਦ ਉਹ ਆਪਣੇ ਘਰ ਵਿੱਚ ਮੌਜੂਦ ਸੀ ਤਾਂ ਰਾਣਾ ਗੁਰਮੀਤ ਸਿੰਘ ਸੋਡੀ ਦਾ ਪੀਏ ਅੰਮ੍ਰਿਤ ਪਾਲੂਸ ਦੇ ਘਰ ਕੁਝ ਲੋਕਾਂ ਨਾਲ ਆ ਗਿਆ ਅਤੇ ਰਾਣਾ ਸੋਡੀ ਦੀ ਹਾਰ ਦਾ ਠੀਕ ਉਹਨਾਂ ਦੇ ਸਿਰ ਤੇ ਭੰਨਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਕਰਕੇ ਰਾਣਾ ਸੋਡੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਪਰ ਉਹਨੇ ਕਿਹਾ ਕਿ ਐਸਾ ਨਹੀਂ ਹੈ ਉਹ ਭਾਜਪਾ ਦੇ ਸੱਚੇ ਵਰਕਰ ਹਨ ਅਤੇ 40 ਸਾਲ ਤੋਂ ਭਾਜਪਾ ਦੀ ਸੇਵਾ ਕਰ ਰਹੇ ਨੇ ਪਰ ਉਸਨੇ ਇੱਕ ਮਹੀਨਾ ਸੁਣੀ ਅਤੇ ਉਸ ਨੂੰ ਕੁਟਣਾ ਸ਼ੁਰੂ ਕਰ ਦਿੱਤਾ ਉਸਦੇ ਸ਼ੋਰ ਮਚਾਣ ਤੇ ਉਹ ਉਥੋਂ ਚਲੇ ਗਏ ਤਾਂ ਉਸ ਨੇ ਫੋਨ ਕਰਕੇ ਭਾਜਪਾ ਦੇ ਨੇਤਾਵਾਂ ਨੂੰ ਆਪਣੇ ਘਰ ਬੁਲਾਇਆ ਪਰ ਉੱਥੇ ਫਿਰ ਰਾਣਾ ਸੋਡੀ ਦਾ ਪੀਏ ਅੰਮ੍ਰਿਤਪਾਲ ਆਪਣੇ ਸਾਥੀਆਂ ਨਾਲ ਆ ਗਿਆ ਤੇ ਭਾਜਪਾ ਨੇਤਾਵਾਂ ਤੇ ਹਾਰ ਦ ਠੀਕਰਾ ਪੰਨ ਕੇ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ , ਭਾਜਪਾ ਆਗੂਆਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਵਿੱਚ ਦਰਜ ਕਰਵਾਈ ਗਈ ਹੈ||

Comment here

Verified by MonsterInsights