ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮੋਗਾ ਜ਼ਿਲੇ ਦੇ ਕਸਬਾ ਕੋਟਿਸੱਖਾਂ ਦੇ ਪਿੰਡ ਮਸੀਤਾ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੀ ਸਾਢੇ ਪੰਜ ਮਹੀਨੇ ਦੀ ਬੇਟੀ ਇਬਾਦਤ ਕੌਰ ਦੀ, ਜੋ ਕਿ MSA (ਸਪਾਈਨਲ ਮਸਕੂਲਰ ਐਟ੍ਰੋਫੀ) ਤੋਂ ਪੀੜਤ ਹੈ ਅਤੇ ਉਸ ਲਈ ਕਰੀਬ 15 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਲਾਜ ਮਹਿੰਗਾ ਹੈ ਅਤੇ ਇਬਾਦਤ ਦੇ ਮਾਤਾ-ਪਿਤਾ ਇੰਨਾ ਖਰਚ ਨਹੀਂ ਕਰ ਸਕਦੇ ਹਨ, ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਤਿੰਨ ਮਹੀਨਿਆਂ ਦੀ ਸੀ, ਤਾਂ ਅਸੀਂ ਲੁਧਿਆਣਾ ਦੇ ਡਾਕਟਰ ਦੀ ਸਲਾਹ ਲਈ ਅਸੀਂ ਉਸ ਨੂੰ ਦਿਖਾਇਆ ਅਤੇ ਉਸ ਦਾ ਟੈਸਟ ਕਰਵਾਇਆ, ਸਾਨੂੰ ਪਤਾ ਲੱਗਾ ਕਿ ਇਸ ਲੜਕੀ ਨੂੰ ਇਹ ਬਿਮਾਰੀ ਹੈ ਅਤੇ ਫਿਰ ਜਦੋਂ ਅਸੀਂ ਉਸ ਨੂੰ ਦਿੱਲੀ ਲੈ ਕੇ ਗਏ ਤਾਂ ਉੱਥੇ ਦੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਸ ਦੇ ਇਲਾਜ ਲਈ ਵਿਦੇਸ਼ ਤੋਂ ਟੀਕੇ ਲਿਆਂਦੇ ਜਾਣਗੇ, ਜਿਸ ‘ਤੇ 14.5 ਕਰੋੜ ਰੁਪਏ ਖਰਚ ਆਉਣਗੇ। ਅਸੀਂ ਇੰਨੇ ਕਾਬਲ ਨਹੀਂ ਕਿ ਇੰਨਾ ਪੈਸਾ ਲਗਾ ਸਕੀਏ ਅਤੇ ਅਸੀਂ ਪ੍ਰੈੱਸ ਕਾਨਫਰੰਸ ਕਰਕੇ ਦਾਨੀ ਸੱਜਣਾਂ ਨੂੰ ਇਸ ਦੇ ਇਲਾਜ ਲਈ ਅਪੀਲ ਕੀਤੀ ਹੈ ਤਾਂ ਜੋ ਦਾਨੀ ਸਾਡੀ ਮਦਦ ਕਰ ਸਕਣ ਅਤੇ ਬੱਚੀ ਨੂੰ ਦੁਨੀਆ ਦੇਖਣ ਦਾ ਮੌਕਾ ਦੇ ਸਕਣ।
ਮਾਸੂਮ ਇਬਾਦਤ ਕੌਰ ਨੂੰ ਹੈ ਤੁਹਾਡੀ ਮਦਦ ਦੀ ਲੋੜ 15 ਕਰੋੜ ਹੈ ਮਾਸੂਮ ਬੱਚੀ ਦੇ ਇਲਾਜ ਦਾ ਖਰਚ ਤੁਹਾਡਾ ਇੱਕ ਸ਼ੇਅਰ ਬੱਚੀ ਦੀ ਬਚਾ ਸਕਦਾ ਜ਼ਿੰਦਗੀ ||
