‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਕੰਪਨੀ ਮੈਸਰਜ਼ ਜਨਤਾ ਲੈਂਡ ਪ੍ਰਮੋਟਰਜ਼ ਲਿਮ. ਦੇੇ ਪ੍ਰਾਜੈਕਟ ‘ਸੁਪਰ ਮੈਗਾ ਮਿਕਸਡ ਯੂਜ਼ ਇੰਟੀਗ੍ਰੇਟਿਡ ਇੰਡਸਟ੍ਰੀਅਲ ਪਾਰਕ’ ਸੈਕਟਰ 82-83 ਤੇ 66-ਏ ਮੁਹਾਲੀ ਤੇ ਗਲੈਕਸੀ ਹਾਈਟਸ ’ਚ ਵਾਤਾਵਰਨ ਨਿਯਮਾਂ ਦੀ ਰੱਜ ਕੇ ਉਲੰਘਣਾ ਹੋਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਾਤਾਵਰਨ ਮੰਤਰਾਲੇ ਦੀ ਵਾਤਾਵਰਨ (ਸੁਰੱਖਿਆ) ਐਕਟ, 1986 ਦੀ ਰਿਪੋਰਟ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮਾਮਲੇ ’ਚ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਕੇਂਦਰ ਦੇ ਵਾਤਾਵਰਨ, ਵਣ ਤੇ ਜਲਵਾਯੂ ਕੇਂਦਰੀ ਮੰਤਰਾਲੇ ਤੋਂ ਪ੍ਰਾਪਤ ਸਪੱਸ਼ਟੀਕਰਨ (ਪੱਤਰ ਨੰਬਰ ਡਬਲਿਯੂ -6134/2023-ਡਬਲਿਯੂ ਮਿਤੀ 23 ਅਕਤੂਬਰ, 2023 ਦੇ ਮਾਧਿਅਮ ਰਾਹੀਂ) ਨੂੰ ਸਾਂਝਾ ਕਰਦਿਆਂ ਦੱਸਿਆ ਗਿਆ ਹੈ ਕਿ ਪ੍ਰਾਜੈਕਟ 16 ਦਸੰਬਰ 2015 (ਵਾਤਾਵਰਨ ਮਨਜ਼ੂਰੀ ਮਿਲਣ ਦੀ ਤਰੀਕ) ਤੋਂ 10 ਜਨਵਰੀ 2017 (ਈਐੱਸਜ਼ੈੱਡ ਸੀਮਾ ਨੋਟੀਫਿਕੇਸ਼ਨ) ਤੱਕ ਉਲੰਘਣ ਅਧੀਨ ਸੀ। ਇਸ ਲਈ ਵਾਤਾਵਰਨ (ਸੁਰੱਖਿਆ) ਐਕਟ, 1986 ਤਹਿਤ ਮਾਮਲੇ ਦਾ ਨੋਟਿਸ ਲਿਆ ਜਾਣਾ ਜ਼ਰੂਰੀ ਹੈ। ਕੇਂਦਰ ਤੋਂ ਪ੍ਰਾਪਤ ਸਪੱਸ਼ਟੀਕਰਨ ਦੀ ਰੋਸ਼ਨੀ ’ਚ ਰਾਜਪਾਲ ਨੇ ਸਲਾਹ ਦਿੱਤੀ ਹੈ ਕਿ ਸਿਵਿਕ ਅਥਾਰਟੀਆਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਐੱਸਈਆਈਏ ਨੂੰ ਨਾਜਾਇਜ਼ ਨਿਰਮਾਣ ’ਚ ਸ਼ਾਮਲ ਇਨ੍ਹਾਂ ਵਣਜੀਵੀ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ। ਨਾਲ ਹੀ ਇਸ ਮਾਮਲੇ ’ਤੇ ਰਿਪੋਰਟ ਵੀ ਮੰਗੀ ਗਈ ਹੈ।
Comment here