Site icon SMZ NEWS

ਗੁਰਦੁਆਰਿਆਂ ‘ਚ ਵਰਤੇ ਜਾ ਰਹੇ ਅਲਕੋਹਲ ਤੇ ਰਸਾਇਣ ਵਾਲੇ ਪਰਫਿਊਮ, ਪਤਾ ਲੱਗਦਿਆਂ ਹੀ ਸ਼੍ਰੋਮਣੀ ਕਮੇਟੀ ਨੇ ਲਾਈ ਰੋਕ

ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਇਤਰ ਵਰਤਣ ’ਤੇ ਰੋਕ ਲਾ ਦਿੱਤੀ ਹੈ। ਇਸ ਬਾਰੇ ਸਵਾਲ ਉੱਠ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਕਿਉਂ ਲਿਆ ਹੈ। ਹੁਣ ਇਸ ਦਾ ਕਾਰਨ ਸਾਹਮਣੇ ਆਇਆ ਹੈ ਕਿ ਇਤਰ ਵਿੱਚ ਅਲਕੋਹਲ ਤੇ ਰਸਾਇਣ ਸ਼ਾਮਲ ਹੁੰਦੇ ਹਨ। ਸ਼੍ਰੋਮਣੀ ਕਮੇਟੀ ਕੋਲ ਰਿਪੋਰਟ ਪਹੁੰਚੀ ਸੀ ਕਿ ਮੌਜੂਦਾ ਵਰਤੇ ਜਾ ਰਹੇ ਵਧੇਰੇ ਇਤਰ ਵਿੱਚ ਅਲਕੋਹਲ ਤੇ ਕੈਮੀਕਲ ਸ਼ਾਮਲ ਹੁੰਦੇ ਹਨ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 85 ਹੇਠ ਆਉਂਦੇ ਸਮੂਹ ਇਤਿਹਾਸਿਕ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਜਿਹੇ ਪਰਫਿਊਮ ਦੀ ਵਰਤੋਂ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵੇਲੇ ਪਾਵਨ ਸਰੂਪ ਨੂੰ ਸ੍ਰੀ ਅਕਾਲ ਤਖਤ ਤੋਂ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਲਿਆਉਣ ਤੇ ਰਾਤ ਨੂੰ ਸੁੱਖ ਆਸਣ ਵੇਲੇ ਕੀਤੀ ਜਾਂਦੀ ਹੈ। ਇਸੇ ਢੰਗ ਨਾਲ ਸ੍ਰੀ ਅਕਾਲ ਤਖਤ ਅਤੇ ਹੋਰ ਧਰਮ ਅਸਥਾਨਾਂ ਤੇ ਵੀ ਅਜਿਹੇ ਪਰਫਿਊਮ ਦੀ ਵਰਤੋਂ ਹੁੰਦੀ ਹੈ। ਮੌਜੂਦਾ ਵਰਤੇ ਜਾ ਰਹੇ ਵਧੇਰੇ ਇਤਰ ਵਿੱਚ ਅਲਕੋਹਲ ਤੇ ਕੈਮੀਕਲ ਸ਼ਾਮਲ ਹੁੰਦੇ.

Exit mobile version