LifestyleNationNewsWorld

ਜਨਮਦਿਨ ਵਾਲੇ ਦਿਨ ਬਦਲੀ 70 ਸਾਲਾ ਬ੍ਰਿਟਿਸ਼ ਮਹਿਲਾ ਦੀ ਕਿਸਮਤ, 100 ਸਾਲ ਦੀ ਉਮਰ ਤੱਕ ਜਿਉਣ ਦਾ ਕਾਰਨ ਬਣਿਆ ਲਾਟਰੀ

ਇਨਸਾਨ ਸਾਰੀ ਉਮਰ ਪੈਸੇ ਪਿੱਛੇ ਭੱਜਦਾ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਧਾਰ ਸਕੇ ਪਰ ਉਮਰ ਦੇ ਕਿਸੇ ਪੜਾਅ ‘ਤੇ ਆਉਂਦੇ-ਆਉਂਦੇ ਉਸ ਦਾ ਮੋਹ ਭੰਗ ਹੋ ਜਾਂਦਾ ਹੈ ਪਰ ਜੇ ਤੁਸੀਂ ਬੁਢਾਪੇ ਵਿੱਚ ਅਚਾਨਕ ਅਮੀਰ ਬਣ ਜਾਓ ਤਾਂ ਕੀ ਕਰੋਗੇ? ਅਜਿਹਾ ਹੀ ਕੁਝ ਬ੍ਰਿਟੇਨ ਦੀ ਇੱਕ ਔਰਤ ਨਾਲ ਹੋਇਆ । ਡੋਰਕਿੰਗ ਦੀ ਇੱਕ 70 ਸਾਲਾ ਔਰਤ ਨੇ ਅਗਲੇ 30 ਸਾਲਾਂ ਲਈ ਹਰ ਮਹੀਨੇ £10,000 (10.37 ਲੱਖ ਰੁਪਏ) ਦੀ ਲਾਟਰੀ ਦਾ ਇਨਾਮ ਜਿੱਤਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ 100 ਸਾਲ ਦੀ ਉਮਰ ਤੱਕ ਜਿਉਣ ਦੀ ਵਜ੍ਹਾ ਮਿਲੀ।

ਡੌਰਿਸ ਨੂੰ ਪਹਿਲੀ ਵਾਰ ਲਾਟਰੀ ਦੀ ਟਿਕਟ ਖਰੀਦਣ ਦਾ ਵਿਚਾਰ ਉਦੋਂ ਆਇਆ ਜਦੋਂ ਉਸਨੇ ਆਪਣੇ ਘਰ ਅਤੇ ਬਗੀਚੇ ਵਿੱਚ ਕੁਝ ਡਰਾਉਣੀਆਂ ਮੱਕੜੀਆਂ ਨੂੰ ਦੇਖਿਆ । ਇਹ ਮਨੀ ਮੱਕੜੀਆਂ ਦੀ ਇੱਕ ਵਿਸ਼ੇਸ਼ ਪ੍ਰਜਾਤੀ ਸੀ । ਦੱਸ ਦੇਈਏ ਕਿ ਬ੍ਰਿਟੇਨ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਇਨ੍ਹਾਂ ਮੱਕੜੀਆਂ ਨੂੰ ਦੇਖਿਆ ਜਾਵੇ ਤਾਂ ਵਿਅਕਤੀ ਦੇ ਕੋਲ ਪੈਸਾ ਆਉਣ ਵਾਲਾ ਹੈ.

ਘਰ ਅਤੇ ਬਗੀਚੇ ਵਿੱਚ ਮੱਕੜੀਆਂ ਦੇਖ ਕੇ ਮਹਿਲਾ ਨੂੰ ਯਕੀਨ ਹੋ ਗਿਆ ਕਿ ਅਜਿਹਾ ਹੀ ਹੋਵੇਗਾ । ਉਸ ਦੇ 70ਵੇਂ ਜਨਮਦਿਨ ਦੀ ਪਾਰਟੀ ਦੇ ਜਸ਼ਨ ਦੌਰਾਨ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਸੱਚਮੁੱਚ ਮਾਲਾਮਾਲ ਹੋ ਗਈ ਹੈ। ਉਸ ਨੇ ਕਿਹਾ ਕਿ ਇਹ ਮੇਰੀ 70ਵੀਂ ਜਨਮਦਿਨ ਦੀ ਪਾਰਟੀ ਸੀ ਇਸ ਲਈ ਅਸੀਂ ਰੁੱਝੇ ਹੋਏ ਸੀ । ਇਸ ਦੌਰਾਨ ਮੈਂ ਦ ਨੈਸ਼ਨਲ ਲਾਟਰੀ ਦੀ ਇੱਕ ਈਮੇਲ ਦੇਖੀ । ਮੈਂ ਐਪ ‘ਤੇ ਲੌਗਇਨ ਕੀਤਾ, ਇਹ ਸੋਚ ਕੇ ਕਿ ਮੈਂ ਸ਼ਾਇਦ £10 (ਰੁਪਏ) ਜਿੱਤੇ ਹੋਣਗੇ ਤੇ ਫਿਰ ਮੈਸੇਜ ਦੇਖਿਆ “ਵਧਾਈ ਹੋਵੇ, ਤੁਸੀਂ 30 ਸਾਲਾਂ ਲਈ ਪ੍ਰਤੀ ਮਹੀਨਾ £ 10K (10.37 ਲੱਖ ਰੁਪਏ) ਜਿੱਤੇ ਹਨ।

ਦੱਸ ਦੇਈਏ ਕਿ ਇਸ ਤੋਂ ਬਾਅਦ ਔਰਤ ਨੇ ਆਪਣੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਣ ਲਈ ਸ਼ੈਂਪੇਨ ਦੀ ਬੋਤਲ ਖੋਲ੍ਹੀ । ਅਗਲੀ ਸਵੇਰ, ਡੌਰਿਸ ਨੂੰ ਨੈਸ਼ਨਲ ਲਾਟਰੀ ਤੋਂ ਪੁਸ਼ਟੀ ਹਾਸਿਲ ਹੋਈ । ਉਸ ਨੇ ਅੱਗੇ ਕਿਹਾ ਕਿ ਜਦੋਂ ਮੈਂ ਜਿੱਤ ਬਾਰੇ ਸੋਚਦੀ ਹਾਂ ਤਾਂ ਇਹ ਥੋੜ੍ਹਾ ਅਜੀਬ ਲੱਗਦਾ ਹੈ ਕਿ ਮੈਨੂੰ 30 ਸਾਲਾਂ ਤੱਕ ਹਰ ਮਹੀਨੇ ਇੰਨੇ ਪੈਸੇ ਮਿਲਣਗੇ। ਇਹ ਮੇਰਾ 100 ਸਾਲ ਦੀ ਉਮਰ ਤੱਕ ਜਿਉਣ ਦਾ ਕਾਰਨ ਬਣ ਗਿਆ ਹੈ।

 

Comment here

Verified by MonsterInsights