ਅੰਮਿਤਸਰ ਹਰਿਆਣਾ ਗੁਰਦਆਰਾ ਪਰਬੰਧਕ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਸ ਭੁਪਿੰਦਰ ਸਿੰਘ ਅਸੰਧ ਅਤੇ ਸਮੁੱਚੀ ਅੰਤਰਿਮ ਕਮੇਟੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
ਉਣਾ ਕਿਹਾ ਕਿ ਅਹੁਦਾ ਸੰਭਾਲਣ ਤੋਂ ਪਹਿਲਾਂ ਲਿਆ ਗੁਰੂ ਘਰ ਦਾ ਅਸ਼ੀਰਵਾਦਲੈਨ ਲਈ ਆਏ ਹਾਂ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਤਮਸਤਕ ਹੋਏ ਉਣਾ ਨੇ ਕਿਹਾ ਕਿ ਗੁਰੂ ਘਰਾਂ ਦੀ ਸਾਂਭ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਦੀ ਸੇਵਾ ਕਰਨ ਲਈ ਗੁਰੂ ਰਾਮਦਾਸ ਦੇ ਦਰ ਤੋਂ ਅਸ਼ੀਰਵਾਦ ਲਿਆ ਹੈ ਉਣਾ ਨੇ ਹਰਿਆਣਾ ਦੇ ਸਿੱਖਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾ ਕੇ ਆਪਣੀ ਸ਼ਕਤੀ ਵਧਾਉਣ ਦੀ ਅਪੀਲ ਕੀਤੀ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਕਿਹਾ ਕਿ ਅੰਤ੍ਰਿਗ ਕਮੇਟੀ ਮੈਂਬਰਾਂ ਦੇ ਨਾਲ ਗੁਰੂ ਘਰ ਮੱਥਾ ਟੇਕਿਆ ਹੈ ਹਰਿਆਣਾ ਸਰਕਾਰ ਵੱਲੋਂ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਉਣਾ ਨੇ ਕਿਹਾ ਹਰਿਆਣਾ ਗੁਰਦਵਾਰਾ ਕਮੇਟੀ ਦੇ ਸਾਰੇ ਮੈਬਰ ਗੁਰੁ ਘਰ ਦਾ ਅਸ਼ੀਰਵਾਦ ਲੈਣ ਲਈ ਆਏ ਹਾਂ ਉਣਾ ਕਿਹਾ ਕਿ ਗੁਰੁ ਘਰ ਦੇ ਦਰਸ਼ਨ ਕਰਨ ਉਪਰੰਤ ਅਸੀ ਆਪਣਾ ਕੰਮ ਸੰਭਾਲਣਗੇ। ਉਣਾ ਕਿਹਾ ਕਿ ਅਸੀ ਗੁਰਦਵਾਰਾ ਕਮੇਟੀ ਦਾ ਗੁਰੂ ਜੀ ਦਾ ਅਸ਼ੀਰਵਾਦ ਨਾਲ ਵਧੀਆ ਤਰੀਕੇ ਨਾਲ ਕੰਮ ਕਰਾਗੇ ਉਣਾ ਕਿਹਾ ਕਿ ਅਸੀ ਖ਼ੁਸ਼ੀ ਦੇ ਨਾਲ ਇਥੇ ਮੱਥਾ ਟੇਕਣ ਲਈ ਆਏ ਹਾਂ ਉਣਾ ਕਿਹਾ ਕਿ ਅਸੀ ਮੀਡਿਆ ਦਾ ਸਤਕਾਰ ਕਰਦੇ ਹਾਂ ਮੀਡਿਆ ਰਾਹੀ ਸਾਡੀ ਅਵਾਜ ਦੁਨੀਆ ਭਰ ਵਿੱਚ ਜਾਵੇਗੀ ਉਣਾ ਕਿਹਾ ਕਿ ਸਾਡਾ ਕੋਈ ਵਿਰੋਧ ਨਹੀਂ ਅਸੀ ਹਰਿਆਣਾ ਦੇ ਗੁਰਧਾਮਾਂ ਦੀ ਸੇਵਾ ਕਰਾਂਗੇ ਉਣਾ ਕਿਹਾ ਕਿ ਸਾਡਾ ਨਾਡਾ ਸਾਹਿਬ ਤੋਂ ਇੱਕ ਨਿੱਜੀ ਚੈਨਲ ਤੋਂ ਲਾਈਵ ਪ੍ਰਸਾਰਣ ਸ਼ਰੂ ਹੋ ਗਿਆ ਹੈ ਉਣਾ ਕਿਹਾ ਕਿ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ। ਵੱਧ ਤੋਂ ਵੱਧ ਵੋਟ ਬਣੇਗੀ। ਤੇ ਸਿੱਖ ਦੀ ਸ਼ਕਤੀ ਬਣੇਗੀ। ਉਣਾ ਕਿਹਾ ਕਿ
ਜੇਕਰ ਹਰਿਆਣੇ ਵਿਚ ਵੋਟਾਂ ਬਣਨਗੀਆਂ ਸਿੱਖ ਕੌਮ ਦਾ ਮਾਣ ਵਧੇਗਾ ਸਰਕਾਰ ਜਦੋਂ ਵੀ ਚੋਣਾਂ ਦੇ ਲਈ ਕਹੇਗੀ ਅਸੀ ਤਿਆਰ ਰਹਾਗੇ
Comment here