ਅੱਜ ਕਲ ਬੱਚਿਆਂ ਦੇ ਵਲੋਂ ਇਹੋ ਜਿਹੇ ਕਦਮ ਚੁੱਕ ਲਾਏ ਜਾਂਦੇ ਹਨ ਜੋ ਕਿ ਸਾਨੂ ਵੀ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਕਿ ਆਖਿਰ ਐਦਾਂ ਦੀ ਕਿਹੜੀ ਗੱਲ ਸੀ ਜਿਸਦੇ ਕਾਰਣ ਬੱਚੇ ਨੇ ਇੰਨਾ ਵੱਡਾ ਕਦਮ ਚੁੱਕਿਆ?ਅਜਿਹੀ ਇਕ ਘਟਨਾ ਲੁਧਿਆਣਾ ਦੇ ਵਿਚ ਦੇਖਣ ਨੂੰ ਮਿਲੀ ਜਿਥੇ ਪੇਪਰ ਦੇ ਵਿਚ ਨੰਬਰ ਘਟ ਆਉਣ ਤੇ ਬੱਚੇ ਨੇ ਨਹਿਰ ਵਿਚ ਛਾਲ ਮਾਰ ਦਿਤੀ।ਕਿ ਆ ਪੂਰੀ ਖਬਰ ਤੁਸੀਂ ਵੀ ਪੜ੍ਹੋ। …..
ਲੁਧਿਆਣਾ ਦੇ ਦੁੱਗਣੀ ਪੁਲ ਨਜ਼ਦੀਕ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਰੀਬ 15 ਸਾਲਾਂ ਨਿਜੀ ਸਕੂਲ ਦੇ ਬੱਚੇ ਨੇ ਸਕੂਲ ਦੇ ਬੱਚੇ ਉੱਥੋਂ ਲੰਘਦੀ ਨਹਿਰ ਵਿੱਚ ਛਾਲ ਮਾਰ ਦਿੱਤੀ। ਬੱਚੇ ਨੂੰ ਨਹਿਰ ਵਿੱਚ ਛਾਲ ਮਾਰਦੇ ਦੇਖ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਜਿਸ ਤੋਂ ਬਾਅਦ ਨਜ਼ਦੀਕ ਮੌਜੂਦ ਗੋਤਾਖੋਰਾਂ ਵੱਲੋਂ ਬੱਚੇ ਨੂੰ ਸਹੀ ਸਲਾਮਤ ਬਚਾ ਲਿਆ ਗਿਆ। ਬੱਚੇ ਦੀ ਹਾਲਤ ਠੀਕ ਦੱਸੀ ਜਾ ਰਹੀ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਵੀ ਬੱਚੇ ਨੂੰ ਲੈਣ ਮੌਕੇ ਤੇ ਪਹੁੰਚ ਗਿਆ। ਇਸ ਦੌਰਾਨ ਜਦੋਂ ਮੌਕੇ ਤੇ ਕਵਰੇਜ਼ ਕਰਨ ਲਈ ਮੀਡੀਆ ਕਰਮੀ ਪਹੁੰਚੇ ਤਾਂ ਪਰਿਵਾਰ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਅਤੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
Comment here