NationNewsPunjab newsReligious News

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਗੁਰੂਦਵਾਰੇ ਨੂੰ ਲੈ ਕੇ ਗ੍ਰੰਥੀ ਸਿੰਘਾਂ ਦੋ ਗੁਟ ਹੋਏ ਆਹਮੋ ਸਾਮਣੇ

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਆਜ਼ਾਦ ਨਗਰ ਵਿਚ ਇਕ ਗੁਰੂਦਵਾਰੇ ਨੂੰ ਲੈ ਕੇ ਗੁਰੂਦਵਾਰੇ ਕਮੇਟੀ ਅਤੇ ਮੋਹੱਲਾ ਵਾਸੀਆਂ ਦੇ ਵਿਚ ਜਮ ਕੇ ਝਗੜਾ ਹੋਇਆ ਅਤੇ ਮੋਹਲਾ ਵਸਿਆ ਨੇ ਗੁਰੂਦਵਾਰੇ ਦੀ ਕਮੇਟੀ ਨੂੰ ਭੰਗ ਕਰਕੇ ਨਵੇਂ ਪ੍ਰਧਾਨ ਨੂੰ ਚੁਣ ਲਿਆ ਮੋਹਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਮੇਟੀ ਓਹਨਾ ਨੇ ਹੀ ਬਨਾਈ ਸੀ ਇਹ ਤੀਜੇ ਮੋਹਲੇ ਦਾ ਰਹਿਣ ਵਾਲਾ ਹੈ ਅਤੇ ਗੁਰੂਦਵਾਰੇ ਦੀ ਗੋਲਕ ਤੇ ਡਾਕਾ ਮਾਰਦਾ ਹੈ ਇਸਲਈ ਇਸ ਕੋਲੋ ਹੁਨ ਗੁਰੂਦਵਾਰੇ ਦੀ ਸੇਵਾ ਖੋ ਲਈ ਗਈ ਹੈ ਓਥੇ ਜਤਿੰਦਰ ਸਿੰਘ ਬਾਬਾ ਦਾ ਕਹਿਣਾ ਹੈ ਕਿ ਉਹ ਸੇਵਾ ਕਰ ਰਹੇ ਸੀ ਕਾਫੀ ਦੇਰ ਤੋਂ ਪਰ ਲੋਕਾਂ ਨੇ ਉਹਨਾਂ ਤੇ ਇਲਜਾਮ ਲਗਾਨਾ ਸ਼ੁਰੂ ਕਰ ਦਿਤਾ ਉਸ ਨੇ ਕਿਹਾ ਕਿ ਨਵੇਂ ਬਣੇ ਬਾਬੇ ਵਲੌ ਚੇਟਿੰਗ ਕੀਤੀ ਜਾ ਰਹੀ ਸੀ ਜਿਸ 6 ਬੁਰਾ ਭਲਾ ਉਸ ਵੱਲੋ ਕਿਹਾ ਜਾ ਰਿਹਾ ਸੀ।

 

ਉਸਨੇ ਦੱਸਿਆ ਕਿ ਪਿਹਲੇ ਬਾਬੇ ਦੀ ਮੋਤ ਹੋ ਗਈ ਹੈ ਜਿਸਦਾ ਨਾਂ ਸਾਡੇ ਉਤੇ ਲੱਗਾ ਰਹੇ ਹਨ । ਓਥੇ ਮੋਹਲਾ ਦੇ ਲੋਕ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਝੂਠ ਬੋਲ ਰਿਹਾ ਹੈ ਓਥੇ ਪੁਲਿਸ ਨੇ ਮੌਕੇ ਤੇ ਪੂਜ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਮੁਹੱਲੇ ਵਾਸੀਆਂ ਨੇ ਕਿਹਾ ਕਿ ਚਾਰ ਸਾਲ ਲਗਾਤਰ ਤੋ ਜਤਿੰਦਰ ਸਿੰਘ ਬਾਬਾ ਸੇਵਾ ਕਰ ਰਿਹਾ ਸੀ। ਉਸਦੇ ਮਾੜੇ ਕਾਰਨਾਮੇ ਕਾਰਣ ਉਸਨੂੰ ਗੁਰਦਵਾਰਾ ਸਾਹਿਬ ਤੋਂ ਬਾਹਰ ਕੱਢਿਆ ਗਿਆ ਹੈ। ਜਿੱਥੇ ਹੁਣ ਨਵਾਂ ਬਾਬਾ ਰੱਖਿਆ ਗਿਆ ਹੈ ਪਰ ਜਤਿੰਦਰ ਸਿੰਘ ਉਸਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤੇ ਅੱਜ ਵੀ ਉਸ ਕੋਲੋ ਪੈਸੈ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨਾਲ ਲੜਾਈ ਝਗੜਾ ਵੀ ਕੀਤਾ ਗਿਆ ਹੈ ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਜਤਿੰਦਰ ਸਿੰਘ ਬਾਬੇ ਦੇ ਖਿਲਾਫ ਕਈ ਵਾਰ ਪੁਲਿਸ ਸ਼ਿਕਾਇਤਾਂ ਵੀ ਦਿੱਤੀਆ ਗਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ ਅਸੀ ਪੁਲੀਸ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹਾਂ ਕਿ ਇਸ ਬਾਬੇ ਉਤੇ ਬਣਦੀ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਕਲ ਨੂੰ ਕੋਈ ਵੱਡੀ ਘਟਣਾ ਹੋ ਸਕਦੀ ਹੈ.

ਉਥੇ ਹੀ ਮੌਕੇ ਤੇ ਪੁੱਜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਦੇ ਦੋ ਗ੍ਰੰਥੀ ਸਿੰਘਾਂ ਦਾ ਆਪਸੀ ਝਗੜਾ ਸੀ ਜਿਸਦਾ ਹਲ ਕਰਵਾ ਦਿੱਤਾ ਗਿਆ ਹੈ।

Comment here

Verified by MonsterInsights