ਆਮ ਜਨਤਾ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਵੀ ਗੈਸ ਸਿਲੰਡਰ ਦਾ ਇਸਤੇਮਾਲ ਕਰਦੇ ਹੋ ਤਾਂ ਜਾਣੋ ਤੁਸੀਂ ਇਕ ਸਾਲ ਵਿਚ ਕਿੰਨੇ ਸਿਲੰਡਰ ਲੈ ਸਕਦੇ ਹੋ। ਇਸ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਆਓ ਜਾਣਦੇ ਹਾਂ ਕਿ ਤੁਸੀਂ ਇਕ ਸਾਲ ਵਿਚ ਕਿੰਨੇ ਸਿਲੰਡਰਾਂ ਲਈ ਅਪਲਾਈ ਕਰ ਸਕਦੇ ਹੋ।
ਗਾਹਕਾਂ ਲਈ ਰਸੋਈ ਗੈਸ ਸਿਲੰਡਰ ਦੀ ਗਿਣਤੀ ਤੈਅ ਕਰ ਦਿੱਤੀ ਗਈ ਹੈ। ਹੁਣ ਤੋਂ ਕੋਈ ਵੀ ਗਾਹਕ ਇਕ ਸਾਲ ਵਿਚ ਸਿਰਫ 15 ਸਿਲੰਡਰ ਹੀ ਬੁਕ ਕਰ ਸਕਦਾ ਹੈ। ਹੁਣ ਤੁਸੀਂ ਇਕ ਸਾਲ ਵਿਚ 15 ਤੋਂ ਜ਼ਿਆਦਾ ਸਿਲੰਡਰ ਨਹੀਂ ਲੈ ਸਕੋਗੇ। ਤੁਸੀਂ ਇਕ ਮਹੀਨੇ ਵਿਚ 2 ਤੋਂ ਵੱਧ ਸਿਲੰਡਰ ਨਹੀਂ ਲੈ ਸਕਦੇ ਹੋ।
ਸਿਲੰਡਰ ਲੈਣ ਲਈ ਨਵੇਂ ਨਿਯਮ ਬਣਾਏ ਗਏ ਹਨ। ਹੁਣ ਤੱਕ ਸਿਲੰਡਰ ਲੈਣ ਲਈ ਮਹੀਨਿਆਂ ਜਾਂ ਸਾਲਾਂ ਦਾ ਕੋਈ ਕੋਟਾ ਤੈਅ ਨਹੀਂ ਸੀ। ਮੀਡੀਆ ਰਿਪੋਰਟ ਮੁਤਾਬਕ ਇਕ ਸਾਲ ਵਿਚ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਜੇਕਰ ਤੁਸੀਂ 15 ਸਿਲੰਡਰ ਲੈਂਦੇ ਹੋ ਤਾਂ 12 ‘ਤੇ ਸਬਸਿਡੀ ਮਿਲੇਗੀ।
Comment here