NIA ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ 8 ਜ਼ਿਲਿਆਂ ‘ਚ ਟੈਰਰ ਫੰਡਿੰਗ ਦੇ ਮਾਮਲੇ ‘ਚ ਛਾਪੇਮਾਰੀ ਕੀਤੀ। ਜਾਂਚ ਏਜੰਸੀ ਨੇ ਰਾਜੌਰੀ, ਪੁੰਛ, ਜੰਮੂ, ਸ੍ਰੀਨਗਰ, ਪੁਲਵਾਮਾ, ਬਡਗਾਮ, ਸ਼ੋਪੀਆਂ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਵਿੱਚ ਕਈ ਥਾਵਾਂ ਦੀ ਤਲਾਸ਼ੀ ਲਈ।

NIA ਨੇ ਇਹ ਕਾਰਵਾਈ ਜੰਮੂ-ਕਸ਼ਮੀਰ ਵਿੱਚ ਅਲ ਹੁੱਡ ਐਜੂਕੇਸ਼ਨਲ ਟਰੱਸਟ ਦੀਆਂ ਸ਼ੱਕੀ ਗਤੀਵਿਧੀਆਂ ਅਤੇ ਦਹਿਸ਼ਤੀ ਫੰਡਿੰਗ ਦੇ ਸਬੰਧ ਵਿੱਚ ਕੀਤੀ ਹੈ। NIA ਦੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਪੁਲਿਸ ਅਤੇ CRPF ਨਾਲ ਮਿਲ ਕੇ ਟਰੱਸਟ ਦੇ ਮੈਂਬਰਾਂ ਦੇ ਘਰਾਂ ਦੀ ਤਲਾਸ਼ੀ ਲਈ। ਐਨਆਈਏ ਦੁਆਰਾ ਫੰਡਿੰਗ ਪੈਟਰਨ ਅਤੇ ਅਲ ਹੁਦਾ ਐਜੂਕੇਸ਼ਨਲ ਟਰੱਸਟ, ਰਾਜੌਰੀ ਦੀਆਂ ਸ਼ੱਕੀ ਗਤੀਵਿਧੀਆਂ ਦਾ ਨੋਟਿਸ ਲੈਂਦਿਆਂ ਰਜਿਸਟਰ ਕੀਤਾ ਗਿਆ ਸੀ। ਇਹ ਟਰੱਸਟ ਵੱਖਵਾਦੀ ਸੰਗਠਨ ਜਮਾਤ-ਏ-ਇਸਲਾਮੀ ਦੀ ਮੋਹਰੀ ਇਕਾਈ ਵਜੋਂ ਕੰਮ ਕਰਦਾ ਹੈ।
Comment here