ਪੰਜਾਬ ਦੇ ਖਰੜ ਕਸਬੇ ਵਿੱਚ ਮੰਗਲਵਾਰ ਸਵੇਰੇ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਜਮਨਾ ਅਪਾਰਟਮੈਂਟ ਦੇ ਗੇਟ ਕੋਲ ਵਾਪਰਿਆ। ਪਰਿਵਾਰਕ ਮੈਂਬਰ ਕਾਰ ‘ਚ ਬੈਠੇ ਹੋਏ ਸਨ ਕਿ ਅਚਾਨਕ ਬੋਨਟ ‘ਚੋਂ ਧੂੰਆਂ ਨਿਕਲਣ ਲੱਗਾ। ਜਲਦੀ ਹੀ ਅੱਗ ਨੇ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਕਾਰ ‘ਚ ਸਵਾਰ ਲੋਕਾਂ ਨੇ ਜਲਦਬਾਜ਼ੀ ‘ਚ ਕਾਰ ‘ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਕਾਰ ਨੂੰ ਲੱਗੀ ਅੱਗ ਦੇਖ ਕੇ ਸੜਕ ‘ਤੇ ਭਗਦੜ ਮੱਚ ਗਈ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਨੇ ਵੀ ਆ ਕੇ ਸਥਿਤੀ ਨੂੰ ਸੰਭਾਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਸੁਧਾਬੀਤਾ ਮੁਖਰਜੀ ਅਤੇ ਉਨ੍ਹਾਂ ਦਾ ਪੁੱਤਰ ਕਾਰ ਵਿੱਚ ਸਵਾਰ ਸਨ, ਜੋ ਕਿ ਕਿਤੇ ਜਾਣ ਲਈ ਨਿਕਲੇ ਸਨ। ਇਸ ਦੇ ਨਾਲ ਹੀ ਇਸ ਘਟਨਾ ਕਾਰਨ ਕਾਫੀ ਦੇਰ ਤੱਕ ਸੜਕ ‘ਤੇ ਆਵਾਜਾਈ ਵੀ ਪ੍ਰਭਾਵਿਤ ਰਹੀ ਪਰ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ |
Comment here