ਹਰਿਆਣਾ ਦੇ ਕਰਨਾਲ ਜ਼ਿਲੇ ਦੇ ਘਰੌਂਡਾ ਕਸਬੇ ‘ਚ ਸੋਮਵਾਰ ਰਾਤ ਨੂੰ ਦੋਹਰੇ ਕਤਲ ਦੀ ਘਟਨਾ ਵਾਪਰੀ। ਰਾਤ 10 ਵਜੇ ਦੇ ਕਰੀਬ ਕੁਝ ਬਦਮਾਸ਼ਾਂ ਨੇ ਢਾਬੇ ‘ਤੇ ਬੈਠੇ 3 ਦੋਸਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਦੋਹਰੇ ਕਤਲ ਦੀ ਖਬਰ ਫੈਲਦੇ ਹੀ fire in car news ‘ਚ ਸਨਸਨੀ ਫੈਲ ਗਈ। ਪੁਲਿਸ ਟੀਮ ਅਤੇ ਐਸਪੀ ਗੰਗਰਾਮ ਪੂਨੀਆ ਵੀ ਮੌਕੇ ‘ਤੇ ਪਹੁੰਚ ਗਏ। ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਸਥਿਤ ਪੋਸਟਮਾਰਟਮ ਹਾਊਸ ਭੇਜ ਦਿੱਤਾ ਹੈ।