ਸਤਿਕਾਰ ਯੋਗ ਦੋਸਤੋਂ ਪੂਰੀ ਦੁਨੀਆਂ ‘ਚ ਅਨੇਕਾਂ ਸੰਸਥਾਵਾਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ‘ਏਕ ਜ਼ਰੀਆ’ ਜਿਸਦੀ ਸ਼ੁਰੂਵਾਤ ਲੁਧਿਆਣਾ ਦੇ ਨੌਜਵਾਨ ਅਨਮੋਲ ਕਵਾਤਰਾ ਵੱਲੋਂ ਸਾਲ 2016 ‘ਚ ਸ਼ੁਰੂ ਕੀਤੀ ਗਈ। ਭਾਂਵੇਂ ਪੂਰੀ ਦੁਨੀਆਂ ਵਿੱਚ ਹਜ਼ਾਰਾਂ ਜਾਂ ਲੱਖਾਂ ਸੰਸਥਾਵਾਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ ਪਰ ‘ਏਕ ਜ਼ਰੀਆ’ ਦੇ ਕੰਮ ਕਰਨ ਦਾ ਤਰੀਕਾ ਸਭ ਤੋਂ ਅਲੱਗ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਸੰਸਥਾ ਜਿਸਦਾ ਨਾ ਕੋਈ ਅਕਾਉਂਟ ਨੰਬਰ ਹੋਵੇ ਨਾ ਕਿਸੇ ਦਾਨੀ ਵੱਲੋਂ ਦਿੱਤੇ ਦਾਨ ਦੇ ਪੈਸੇ ਜਾਂ ਚੀਜ਼ਾਂ ਨੂੰ ਹੱਥ ਲਗਾਉਂਦੀ ਹੋਵੇ ਤੇ ਨਾ ਹੀ ਬਾਹਰਲੇ ਮੁਲਕਾਂ ‘ਚ ਬੈਠੇ ਦਾਨੀਆਂ ਕੋਲੋਂ ਔਨਲਾਈਨ ਫੰਡਿੰਗ ਲੈਂਦੀ ਹੋਵੇ ਪਰ ਫਿਰ ਵੀ ਹਜ਼ਾਰਾਂ-ਲੱਖਾਂ ਲੋੜਵੰਦ ਮਰੀਜ਼ਾਂ ਦਾ ਇਲਾਜ਼ ਕਰਵਾ ਚੁੱਕੀ ਹੋਵੇ। ਗੱਲ ਯਕੀਨ ਕਰਨ ਵਾਲੀ ਤਾਂ ਨਹੀਂ ਪਰ ‘ਏਕ ਜ਼ਰੀਆ’ ਦੇ ਕੰਮ ਕਰਨ ਤਰੀਕਾ ਇਹੋ ਹੈ ਜੋ ਤੁਹਾਨੂੰ ਦੱਸਿਆ। ਇਸ ਸੰਸਥਾ ਦੀਆਂ ਟੀਮਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜੰਮੂ-ਕਸ਼ਮੀਰ ਤੇ ਪੀਜੀਆਈ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ‘ਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ ਅਤੇ ਨਾਲ ਹੀ ਫਰੀਦਕੋਟ ਅਤੇ ਬਠਿੰਡਾ ‘ਚ ਵੀ ‘ਏਕ ਜ਼ਰੀਆ’ ਦੇ ਟੀਮ ਮੈਂਬਰ ਲੋੜਵੰਦ ਮਰੀਜ਼ਾਂ ਦਾ ਇਲਾਜ਼ ਦਾਨੀਆਂ ਦੇ ਸਹਿਯੋਗ ਨਾਲ ਲਗਾਤਾਰ ਕਰਵਾ ਰਹੇ ਹਨ। ‘ਏਕ ਜ਼ਰੀਆ’ ਦੀ ਸ਼ੁਰੂਵਾਤ ਕਰਨ ਵਾਲੇ ਨੌਜਵਾਨ ਅਨਮੋਲ ਕਵਾਤਰਾ ਪੂਰਾ ਸਾਲ 365 ਦਿਨ ਆਪਣੀ ਟੀਮ ਨਾਲ ਲੋੜਵੰਦ ਮਰੀਜ਼ਾਂ ਦੀਆਂ ਮੁਸਕਲਾਂ ਸੁਣਦੇ ਹਨ ਅਤੇ ਲੋੜ ਅਨੁਸਾਰ ਉਨ੍ਹਾਂ ਦੀ ਦਾਨੀਆਂ ਪਾਸੋਂ ਸਿੱਧੀ ਮੱਦਦ ਕਰਵਾਈ ਜਾਂਦੀ ਹੈ। ਟੀਮ ਦਾ ਕੰਮ ਹੈ ਮਰੀਜ਼ ਦੀ ਮੁਸ਼ਕਲ ਨੂੰ ਸੁਣਨਾ, ਉਸਦੀ ਗਹਿਰਾਈ ਨਾਲ ਜਾਂਚ ਕਰਨੀ ਅਤੇ ਫਿਰ ਉਸਦੇ ਬਾਅਦ ਦਾਨ ਦਾ ਪੈਸਾ ਉਹਨਾਂ ਨੂੰ ਦਿਵਾਉਣਾ ਤਾਂ ਕਿ ਬਿਨ੍ਹਾਂ ਜਾਂਚ-ਪੜਤਾਲ ਤੋਂ ਕਿਸੇ ਦਾਨੀ ਵੱਲੋਂ ਮੇਹਨਤ ਕਰਕੇ ਕੀਤੀ ਕਮਾਈ ‘ਚੋ ਕੱਢਿਆ ਦਸਵੰਦ ਕਿਸੇ ਗਲਤ ਹੱਥਾਂ ‘ਚ ਨਾ ਜਾਵੇ ਅਤੇ ਗਲਤ ਵਰਤੋਂ ਨਾ ਹੋਵੇ। ਅੱਜ ਏਸ ਸੰਸਥਾ ਨੂੰ ਚਲਦੇ ਹੋਏ 7ਵਾਂ ਸਾਲ ਚੱਲ ਰਿਹੈ ਪਰ ਅਜੇ ਤੱਕ ‘ਏਕ ਜ਼ਰੀਆ’ ਦੀ ਟੀਮ ਕੋਲ ਆਪਣੀ ਕੋਈ ਜਗ੍ਹਾ ਨਹੀਂ ਹੈ। ਅੱਜ ਦੇ ਸਮੇਂ ਇਹ ਟੀਮ ਲੁਧਿਆਣਾ ਦੇ ਮਾਡਲ ਟਾਊਨ ‘ਚ ਬਾਬਾ ਦੀਪ ਸਿੰਘ ਜੀ ਦੇ ਗੁਰੂਦੁਆਰਾ ਸਾਹਿਬ ਦੇ ਨੇੜੇ ਇੱਕ ਪਾਰਕਿੰਗ ਵਾਲੀ ਥਾਂ ਉੱਤੇ ਸ਼ਾਮ ਸਮੇ 7 ਵਜੇ ਤੋਂ 9 ਵਜੇ ਤੱਕ ਮਰੀਜ਼ਾਂ ਨੂੰ ਮਿਲਦੀ ਹੈ। ਇਸਦੇ ਇਲਾਵਾ ਸਵੇਰੇ 10 ਵਜੇ ਤੋਂ 12 ਵਜੇ ਤੱਕ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਅੰਦਰ ਓਪੀਡੀ ਦੇ ਸਾਹਮਣੇ ਇੱਕ ਟੀਮ ਬੈਠਦੀ ਹੈ ਜੋ ਉੱਥੇ ਇਲਾਜ਼ ਲਈ ਆਏ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ, ਉਨ੍ਹਾਂ ਦੇ ਟੈਸਟ ਕਰਵਾਉਣੇ ਅਤੇ ਉਨ੍ਹਾਂ ਦੇ ਅਪ੍ਰੇਸ਼ਨ ਕਰਵਾਉਣ ਵਿਚ ਮਦਦ ਕਰਦੀ ਹੈ। ਮੀਂਹ ਪੈਂਦਾ ਹੋਵੇ, ਹਨ੍ਹੇਰੀ ਚੱਲਦੀ ਹੋਵੇ ਜਾਂ ਝੱਖੜ ਝੁੱਲਦਾ ਹੋਵੇ ‘ਏਕ ਜ਼ਰੀਆ’ ਦੀ ਟੀਮ ਬਿਨ ਨਾਗਾ ਹਰ ਦਿਨ ਲੋੜਵੰਦ ਮਰੀਜ਼ਾਂ ਦੀ ਸੇਵਾ ‘ਚ ਹਾਜ਼ਰ ਹੁੰਦੀ ਹੈ।
ਹਜ਼ਾਰਾਂ ਲੋੜਵੰਦਾਂ ਦਾ ਮੱਦਦਗਾਰ ‘ਏਕ ਜ਼ਰੀਆ’ ਸਸੰਥਾ ਚਲਾਉਂਦਾ ਅਨਮੋਲ ਕਵਾਤਰਾ
October 10, 20220

Related tags :
Punjab Punjab News Social media Social media news
Related Articles
August 17, 20220
ਦਾਣਾ ਮੰਡੀਆਂ ‘ਚ ਕੋਰੜਾਂ ਦਾ ਘਪਲਾ, ਟਰੱਕ ਦੀ ਥਾਂ ਮਿਲੇ ਸਕੂਟਰ-ਬਾਈਕ ਦੇ ਨੰਬਰ, 6 ਅਫ਼ਸਰਾਂ ਨੂੰ ਨੋਟਿਸ
ਸਾਲ 2020-21 ਦੌਰਾਨ ਲੁਧਿਆਣਾ ਦੀਆਂ ਦਾਣਾ ਮੰਡੀਆਂ ਵਿੱਚ ਠੇਕੇਦਾਰਾਂ ਨੇ ਦੋ ਪਹੀਆ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਦੇ ਟਰੱਕਾਂ ਦੇ ਨੰਬਰ (ਰਜਿਸਟ੍ਰੇਸ਼ਨ) ਦਿਖਾ ਕੇ ਦੋ ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਕੀਤੀ। ਇਹ ਮਾਮਲਾ ਸਾਹਮਣੇ ਆਉਣ ਤੋਂ
Read More
January 16, 20210
Supreme Court ਆਪਣੀ ਬਣਾਈ ਕਮੇਟੀ ਰੱਦ ਕਰ ਬਣਾਵੇ ਇੱਕ ਸਾਂਝੀ ਭਾਈਵਾਲ ਕਮੇਟੀ
ਭਾਰਤੀ ਕਿਸਾਨ ਯੂਨੀਅਨ(ਲੋਕਸ਼ਕਤੀ) ਨੇ ਸੁਪਰੀਮ ਕੋਰਟ ਨੂੰ ਇੱਕ ਬੇਨਤੀ ਕੀਤੀ ਹੈ ਕਿ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਚਲੀਆਂ ਗੜਬੜੀਆਂ ਨੂੰ ਠੀਕ ਕਰਨ ਲਈ ਬਣਾਈ ਕਮੇਟੀ ਦੇ ਬਾਕੀ ਤਿੰਨ ਮੈਂਬਰਾਂ ਨੂੰ ਵੀ ਜਲਦ ਤੋਂ ਜਲਦ ਹਟਾ ਦਿੱ
Read More
March 21, 20230
अमेरिका में भारतीय दूतावास पर हमला, दरवाजे तोड़े गए, खालिस्तानी झंडे लहराए गए
सैन फ्रांसिस्को में भारतीय वाणिज्य दूतावास पर खालिस्तान समर्थकों ने हमला किया था, जिसकी अमेरिका ने कड़ी निंदा की है। अमेरिका ने साफ तौर पर कहा है कि इस तरह की हरकतों को कतई बर्दाश्त नहीं किया जा सकता
Read More

Comment here