Site icon SMZ NEWS

ਸੁਪਰਵਾਈਜ਼ਰ ਦੀ ਚੋਣ ਲਈ ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਦੀ ਮੰਗ, 21 ਅਕਤੂਬਰ ਤੱਕ ਕਰੋ ਅਪਲਾਈ

ਸੋਸ਼ਲ ਸਕਿਓਰਿਟੀ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਦੀ ਮੁਲਾਜ਼ਮਾਂ ਤੋਂ ਸੁਪਰਵਾਈਜ਼ਰ ਦੀ ਸਿਲੈਕਸ਼ਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਸਿਲੈਕਸ਼ਨ ਪ੍ਰਕਿਰਿਆ ਵਿਚ ਪੰਜਾਬ ਸਰਕਾਰ ਦੀ ਰਾਖਵੀਂ ਪਾਲਿਸੀ ਅਨੁਸਾਰ ਲਾਭ ਦਿੱਤਾ ਜਾਵੇਗਾ.

ਕੈਬਨਿਟ ਮੰਤਰੀ ਨੇ ਕਿਹਾ ਕਿ ਜੋ ਆਂਗਣਵਾੜੀ ਵਰਕਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਸਬੰਧਤ ਚਾਈਲਡ ਡਿਵੈਲਪਮੈਂਟ ਪ੍ਰਾਜੈਕਟ ਆਫਿਸਰ ਦੇ ਆਫਿਸ ਵਿਚ 21 ਅਕਤੂਬਰ 2022 ਤੱਕ ਅਰਜ਼ੀਆਂ ਦੇ ਸਕਦੇ ਹਨ ਪਰ ਇਸ ਦੇ ਬਾਅਦ ਭੇਜੀ ਗਈ ਅਰਜ਼ੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਮੰਗਵਾਉਣ ਦੀ ਸਮਾਂ ਸੀਮਾ ਤਾਂ ਨਿਰਧਾਰਤ ਹੈ ਪਰ ਇਹ ਪ੍ਰੋਸੈਸ ਪੂਰਾ ਕਦੋਂ ਤੱਕ ਕਰ ਲਿਆ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

Exit mobile version