ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ ਬਾਬਾ ਬੁੱਢਾ ਸਾਹਿਬ ਜੋੜ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ।
CM ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਗੁਰੂ ਘਰ ਦੇ ਅਨਿਨ ਸੇਵਕ, ਪਰਉਪਕਾਰੀ ਤੇ ਵਿਦਵਾਨ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ… ਜਿਨ੍ਹਾਂ ਨਿਰਸਵਾਰਥ ਹੋ ਗੁਰੂ ਘਰ ਦੀ ਸੇਵਾ ਕੀਤੀ। ਅੱਜ ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ (ਠੱਠਾ) ਦੇ ਪਾਵਨ ਦਿਹਾੜੇ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਲੀਆਂ ਸਮੂਹ ਸੰਗਤਾਂ ਸਣੇ ਬਾਬਾ ਜੀ ਦੀ ਸੇਵਾ ਭਾਵਨਾ ਅੱਗੇ ਸੀਸ ਝੁਕਾਉਂਦਾ ਹਾਂ।
ਸ. ਸੁਖਬੀਰ ਸਿੰਘ ਬਾਦਲ ਨੇ ਬਾਬਾ ਬੁੱਢਾ ਸਾਹਿਬ ਜੋੜ ਮੇਲੇ ਦੀਆਂ ਮੁਬਾਰਕਾਂ ਦਿੰਦੇ ਹੋਏ ਲਿਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਥਮ ਗ੍ਰੰਥੀ ਤੇ ਗੁਰੂ ਸਾਹਿਬਾਨ ਦੇ ਪਿਆਰੇ ਬਾਬਾ ਬੁੱਢਾ ਜੀ ਨਾਲ ਸਬੰਧਤ ਪਵਿੱਤਰ ਗੁਰਦੁਆਰਾ ਬੀਰ ਸਾਹਿਬ ਠੱਠਾ ਦੇ ਸਾਲਾਨਾ ਜੋੜ ਮੇਲੇ ‘ਤੇ ਆਉਣ ਵਾਲੀ ਸਮੂਹ ਸੰਗਤ ਨੂੰ ਜੀ ਆਇਆਂ। ਵਾਹਿਗੁਰੂ ਪਾਵਨ ਦਰ ‘ਤੇ ਆਉਣ ਵਾਲੀ ਸਮੂਹ ਸੰਗਤ ਨੂੰ ਨਾਮ ਸਿਮਰਨ ਤੇ ਮਿਹਰਾਂ ਦੀ ਬਖਸ਼ਿਸ਼ ਕਰਨ।
ਬਿਕਰਮ ਮਜੀਠੀਆ ਨੇ ਟਵੀਟ ‘ਚ ਲਿਖਿਆ-‘ਸਿੱਖ ਧਰਮ ਦੀ ਮਹਾਨ ਰੂਹਾਨੀ ਹਸਤੀ ਧੰਨ-ਧੰਨ ਬਾਬਾ ਬੁੱਢਾ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗੁਰਦੁਆਰਾ ਬੀੜ ਸਾਹਿਬ ਪਿੰਡ ਠੱਠਾ ਵਿਖੇ ਨਤਮਸਤਕ ਹੋਣ ਵਾਲੀ ਸਮੂਹ ਸੰਗਤ ਨੂੰ ਜੀ ਆਇਆਂ ਨੂੰ ਤੇ ਸਤਿਕਾਰ। ਵਾਹਿਗੁਰੂ ਦਰ ‘ਤੇ ਆਈਆਂ ਸੰਗਤਾਂ ਨੂੰ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਨਿਹਾਲ ਕਰਨ।
Comment here