ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਇਸ ਸਮੇਂ ਪਾਕਿਸਤਾਨ ਦਾ ਸਫਰ ਕਰਨ ਤੋਂ ਬਚੋ। ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਇਸ ਸਮੇਂ ਫਿਰਕੂ ਦੇ ਨਸਲੀ ਹਿੰਸਾ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਖਾਸ ਕਰਕੇ ਇਸ ਦੇ ਅਸ਼ਾਂਤ ਇਲਾਕਿਆਂ ਵਿਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਲਈ ਨਾਗਰਿਕਾਂ ਤੋਂ ਅਪੀਲ ਹੈ ਕਿ ਉਹ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਚਣ।
ਅਮਰੀਕੀ ਵਿਦੇਸ਼ ਵਿਭਾਗ ਨੇ ਜਾਰੀ ਟ੍ਰੈਵਲ ਐਡਵਾਈਜ਼ਰੀ ਵਿਚ ਅੱਤਵਾਦ ਤੇ ਅਗਵਾ ਦੀ ਸ਼ੰਕਾ ਦੇ ਚੱਲਦਿਆਂ ਆਪਣੇ ਨਾਗਰਿਕਾਂ ਨੂੰ ਬਲੂਚਿਸਤਾਨ ਤੇ ਖੈਬਰ ਪਖਤੂਨਖਵਾਹ ਸੂਬਿਆਂ ਦੀ ਯਾਤਰਾ ਨਾ ਕਰਨ ਦੀ ਬੇਨਤੀ ਕੀਤੀ। ਐਡਵਾਈਜਰੀ ਵਿਚ ਕਿਹਾ ਗਿਆ ਕਿ ਅੱਤਵਾਦ ਤੇ ਫਿਰਕੂ ਹਿੰਸਾ ਦੀ ਵਜ੍ਹਾ ਨਾਲ ਉਹ ਪਾਕਿਸਤਾਨ ਦੀ ਯਾਤਰਾ ਕਰਨ ‘ਤੇ ਦੁਬਾਰਾ ਵਿਚਾਰ ਕਰਨ। ਕੁਝ ਇਲਾਕਿਆਂ ਵਿਚ ਜ਼ੋਖਮ ਵੱਧ ਹੈ।
ਇਸ ਐਡਵਾਈਜ਼ਰੀ ‘ਚ ਅਮਰੀਕੀ ਨਾਗਰਿਕਾਂ ਨੂੰ ਅੱਤਵਾਦ ਅਤੇ ਸੰਭਾਵਿਤ ਫੌਜੀ ਸੰਘਰਸ਼ ਕਾਰਨ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਜਾਣ ਤੋਂ ਵੀ ਬਚਣ ਲਈ ਕਿਹਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਅੱਤਵਾਦੀ ਸਮੂਹ ਪਾਕਿਸਤਾਨ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚਦੇ ਰਹਿੰਦੇ ਹਨ। ਪਾਕਿਸਤਾਨ ਦਾ ਅੱਤਵਾਦ ਅਤੇ ਵਿਚਾਰਧਾਰਕ ਕੱਟੜਵਾਦ ਨਾਲ ਜੁੜੀ ਹਿੰਸਾ ਦਾ ਇਤਿਹਾਸ ਰਿਹਾ ਹੈ, ਜਿਸ ਦਾ ਸ਼ਿਕਾਰ ਇੱਥੋਂ ਦੇ ਲੋਕ, ਫੌਜ ਅਤੇ ਪੁਲਿਸ ਵੀ ਬਣਦੇ ਹਨ।
Comment here