ਝਾਰਖੰਡ ਦੇ ਰਾਮਗੜ੍ਹ ਵਿਚ ਅੱਜ ਸ਼ਾਮ ਸੜਕ ਦੁਰਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ। ਕੋਲਾ ਲੱਦੇ ਟਰੱਕ ਨੇ 5 ਲੋਕਾਂ ਨੂੰ ਦਰੜ ਦਿੱਤਾ। ਇਹ ਸਾਰੇ ਲੋਕ ਦੁਸਹਿਰਾ ਮੇਲਾ ਘੁੰਮਣ ਜਾ ਰਹੇ ਸਨ।
ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ 4 ਲੋਕ ਇਕ ਹੀ ਪਰਿਵਾਰ ਦੇ ਜੀਅ ਹਨ। ਪੁਲਿਸ ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ।ਬਰਕਾਕਾਨਾ ਓਪੀ ਖੇਤਰ ਦੇ ਹੇਹਲ ਵਿਚ ਦਾਨਿਸ਼ ਪੈਟਰੋਲ ਪੰਰ ਕੋਲ ਇਹ ਦਰਦਨਾਕ ਹਾਦਸਾ ਵਾਪਰਿਆ।
ਲੋਕਾਂ ਨੇ ਦੱਸਿਆ ਕਿ ਭੁਰਕੁੰਡਾ ਵੱਲੋਂ ਕੋਲਾ ਲੱਦਾ ਟਰੱਕ ਆ ਰਿਹਾ ਸੀ। ਪੈਟਰੋਲ ਪੰਪ ਕੋਲ ਅਚਾਨਕ ਉਹ ਬੇਕਾਬੂ ਹੋ ਗਿਆ ਅਤੇ ਉਸ ਨੇ ਦੋ ਬਾਈਕ ਸਣੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਨਾਲ ਘਟਨਾ ਵਾਲੀ ਥਾਂ ‘ਤੇ ਹੀ 5 ਲੋਕਾਂ ਦੀ ਮੌਤ ਹੋ ਗਈ।
Comment here