Site icon SMZ NEWS

ਜਲਪਾਈਗੁੜੀ ‘ਚ ਵੱਡਾ ਹਾਦਸਾ, ਦੁਰਗਾ ਵਿਸਰਜਨ ਦੌਰਾਨ ਨਦੀ ‘ਚ ਆਇਆ ਹੜ੍ਹ, 8 ਦੀ ਮੌਤ, ਕਈ ਲਾਪਤਾ

ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਬੁੱਧਵਾਰ ਰਾਤ ਮਾਂ ਦੁਰਗਾ ਦੀ ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰ ਗਿਆ । ਮੂਰਤੀ ਵਿਸਰਜਨ ਦੌਰਾਨ ਮੱਲ ਨਦੀ ਵਿੱਚ ਤੇਜ਼ ਬਹਾਅ ਦੇ ਚੱਲਦਿਆਂ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਲਾਪਤਾ ਹਨ । ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ NDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ।

West Bengal Durga visarjan incident

ਮਿਲੀ ਜਾਣਕਾਰੀ ਮੁਤਾਬਕ ਦੇਰ ਸ਼ਾਮ ਲੋਕ ਵੱਡੀ ਗਿਣਤੀ ਵਿੱਚ ਮੱਲ ਨਦੀ ਦੇ ਕੰਢੇ ਮਾਂ ਦੁਰਗਾ ਦੀ ਮੂਰਤੀ ਵਿਸਰਜਨ ਕਰਨ ਗਏ ਸਨ। ਇਸ ਦੌਰਾਨ ਨਦੀ ਵਿੱਚ ਤੇਜ਼ ਬਹਾਅ ਆ ਗਿਆ ਅਤੇ ਮੂਰਤੀ ਵਿਸਰਜਿਤ ਦੇ ਲਈ ਪਾਣੀ ਵਿੱਚ ਗਏ ਕਈ ਲੋਕ ਇਸਦੀ ਚਪੇਟ ਵਿੱਚ ਆ ਗਏ। ਇਸਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਤੇ ਬਚਾਅ ਕਾਰਜ ਕਰਨ ਵਾਲੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਜੇਸੀਬੀ ਦੀ ਮਦਦ ਨਾਲ ਲੋਕਾਂ ਨੂੰ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਇਸ ਹਾਡੇਸ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ।ਚਸ਼ਮਦੀਦਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਮਾਂ ਦੁਰਗਾ ਦੀ ਮੂਰਤੀ ਦੇ ਵਿਸਰਜਨ ਲਈ ਨਦੀ ਵਿੱਚ ਸਾਮਾਨ ਲੈ ਕੇ ਆਏ ਸਨ । ਸ਼ਰਧਾਲੂ ਵਿਸਰਜਨ ਲਈ ਨਦੀ ਦੇ ਕਿਨਾਰੇ ਆਏ ਸਨ, ਪਰ ਕਿਨਾਰੇ ਵਿੱਚ ਪਾਣੀ ਘੱਟ ਸੀ, ਇਸ ਲਈ ਉਨ੍ਹਾਂ ਨੇ ਮੂਰਤੀ ਨੂੰ ਥੋੜ੍ਹਾ ਅੱਗੇ ਲਿਜਾਇਆ ਤਾਂ ਜੋ ਇਸ ਦਾ ਸਹੀ ਢੰਗ ਨਾਲ ਵਿਸਰਜਨ ਕੀਤਾ ਜਾ ਸਕੇ। ਲੋਕ ਵਿਚਕਾਰ ਖੜ੍ਹੇ ਹੋ ਕੇ ਮੂਰਤੀ ਦਾ ਰਸਮੀ ਤੌਰ ‘ਤੇ ਵਿਸਰਜਨ ਕਰ ਰਹੇ ਸਨ ਕਿ ਅਚਾਨਕ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਤੇਜ਼ ਕਰੰਟ ਆ ਗਿਆ। ਪਾਣੀ ਦਾ ਵਹਾਅ ਇਸ ਤਰ੍ਹਾਂ ਸੀ ਜਿਵੇਂ ਅਚਾਨਕ ਹੜ੍ਹ ਆ ਗਿਆ ਹੋਵੇ । ਤੇਜ਼ ਕਰੰਟ ਕਾਰਨ ਲੋਕ ਵਹਿਣ ਲੱਗੇ । 2 ਮਿੰਟ ਦੇ ਅੰਦਰ ਸਭ ਕੁਝ ਡੁੱਬਣ ਲੱਗਾ। ਪਾਣੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕਿਨਾਰੇ ਖੜ੍ਹੇ ਹੋਰ ਲੋਕ ਵੀ ਨਦੀ ਵਿੱਚ ਫਸੇ ਲੋਕਾਂ ਦੀ ਮਦਦ ਨਹੀਂ ਕਰ ਸਕੇ।

West Bengal Durga visarjan incident

ਦੱਸ ਦੇਈਏ ਕਿ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ‘ਤੇ ਦੁੱਖ ਜਤਾਇਆ ਹੈ । PMO ਦਫ਼ਤਰ ਨੇ ਇਸ ਘਟਨਾ ‘ਤੇ ਦੁੱਖ ਜਤਾਉਂਦਿਆਂ ਇੱਕ ਟਵੀਟ ਕੀਤਾ। ਜਿਸ ਵਿੱਚ ਉਨ੍ਹਾਂ ਲਿਖਿਆ,”ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਦੁਰਗਾ ਪੂਜਾ ਤਿਉਹਾਰ ਦੌਰਾਨ ਹੋਏ ਹਾਦਸੇ ਤੋਂ ਦੁਖੀ ਹਾਂ । ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿੰਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।”

ਇਸ ਘਟਨਾ ਸਬੰਧੀ ਡੀਐੱਮ ਮੌਮਿਤਾ ਗੋਦਾਰਾ ਬਸੁ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ 4 ਮਹਿਲਾਵਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜਾਂ ਵਿੱਚ 50 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ। ਇਸਦੇ ਨਾਲ ਹੀ ਕਰੀਬ 40 ਲੋਕ ਇਸ ਹਾਦਸੇ ਵਿੱਚ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। NDRF ਦੀਆਂ ਟੀਮਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ।

Exit mobile version