ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਦਰਜੀਪੁਰਾ ਏਅਰਫੋਰਸ ਏਰੀਆ ਦੇ ਕੋਲ ਵੱਡਾ ਸੜਕ ਹਾਦਸਾ ਹੋ ਗਿਆ। ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 5 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵਡੋਦਰਾ ਦੇ ਸਿਆਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਕੰਟੇਨਰ ਨੇ ਤਿਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ।
ਇਹ ਹਾਦਸਾ ਕੰਟੇਨਰ ਨੂੰ ਓਵਰਟੇਕ ਕਰ ਰਹੀ ਇਕ ਕਾਰ ਨੂੰ ਬਚਾਉਣ ਦੇ ਚੱਲਦੇ ਹੋਇਆ। ਕੰਟੇਨਰ ਚਾਲਕ ਦਾ ਸਟੇਅਰਿੰਗ ‘ਤੇ ਕੰਟਰੋਲ ਨਹੀਂ ਰਿਹਾ ਤੇ ਰੌਂਗ ਸਾਈਡ ਤੋਂ ਆ ਰਹੇ ਛਕੜੇ ਨਾਲ ਜਾ ਟਕਰਾਇਆ। ਕੰਟੇਨਰ ਦਾ ਅਗਲਾ ਹਿੱਸਾ ਛਕੜੇ ਨਾਲ ਏਅਰਫੋਰਸ ਦੀ ਬਾਊਂਡਰੀ ਵਾਲ ਵਿਚ ਜਾ ਵੜਿਆ।
Comment here