ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਮੰਗਲਵਾਰ ਨੂੰ ਬਰਫ ਦਾ ਤੂਫਾਨ ਆਇਆ। ਇਹ ਘਟਨਾ ਦ੍ਰੋਪਦੀ ਕਾ ਡੰਡਾ (DKD) ਨਾਮਕ ਸਥਾਨ ‘ਤੇ ਵਾਪਰੀ, ਜਿੱਥੇ ਪਰਬਤਾਰੋਹੀਆਂ ਨੂੰ ਆਮ ਤੌਰ ‘ਤੇ ਸਿਖਲਾਈ ਦਿੱਤੀ ਜਾਂਦੀ ਹੈ। ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ (ਐਨਆਈਐਮ) ਦੇ 29 ਸਿਖਿਆਰਥੀ ਸਿਖਲਾਈ ਲਈ ਗਏ। 8 ਲੋਕਾਂ ਨੂੰ ਬਚਾਇਆ ਗਿਆ ਹੈ। 10 ਲਾਸ਼ਾਂ ਮਿਲੀਆਂ ਹਨ ਤੇ 11 ਅਜੇ ਵੀ ਲਾਪਤਾ ਹਨ।
ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਹੈ ਅਤੇ ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਫੌਜ ਦੀ ਮਦਦ ਮੰਗੀ ਹੈ। ਐਸਡੀਆਰਐਫ (ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਡੀਆਈਜੀ ਰਿਧਮ ਅਗਰਵਾਲ ਨੇ ਦੱਸਿਆ ਕਿ ਐਸਡੀਆਰਐਫ ਦੀ ਟੀਮ ਕੈਂਪ ਵਿੱਚ ਪਹੁੰਚ ਗਈ ਹੈ। ਹਵਾਈ ਸੈਨਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਲਈ ਭਾਰਤੀ ਹਵਾਈ ਸੈਨਾ ਦੇ 2 ਚੀਤਾ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।
ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਰਫ਼ਬਾਰੀ ਦੌਰਾਨ 20 ਸਿਖਿਆਰਥੀਆਂ ਦੀ ਮੌਤ ਹੋ ਗਈ। ਕੁਝ ‘ਚ 2 ਸਿਖਿਆਰਥੀਆਂ ਦੀ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਮੌਤਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
Comment here