ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸ਼ਹਿਰ ‘ਚੋਂ ਵਾਹਨ ਚੋਰੀ ਕਰਕੇ ਉਨ੍ਹਾਂ ਨੂੰ ਪਲਾਟ ‘ਚ ਸੁੱਟਦਾ ਸੀ। ਇਸ ਤੋਂ ਬਾਅਦ ਮੌਕਾ ਦੇਖ ਕੇ ਉਹ ਵਾਹਨਾਂ ਨੂੰ ਅੱਗੇ ਵਰਕਸ਼ਾਪ ਸਟਾਰ ਐਵੀਨਿਊ ਮਲੇਰਕੋਟਲਾ ਰੋਡ ਵੱਲ ਲੈ ਜਾਂਦੇ ਸੀ। ਉਥੇ ਉਹ ਗੈਸ ਕਟਰਾਂ ਦੀ ਮਦਦ ਨਾਲ ਵਾਹਨਾਂ ਨੂੰ ਕੱਟ ਕੇ ਉਨ੍ਹਾਂ ਦੇ ਪੁਰਜ਼ੇ ਕਬਾੜ ਵਾਲਿਆਂ ਨੂੰ ਵੇਚਦੇ ਸਨ।
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਗਰੋਹ ਦੇ ਸਰਗਨਾ ਦੀ ਪਤਨੀ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਜੀਤ ਕੌਰ, ਮਨੋਜ ਕੁਮਾਰ, ਰਣਧੀਰ ਸਿੰਘ ਅਤੇ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਬੋਲੈਰੋ ਟੈਂਪੋ, 17 ਇੰਜਣ, ਭਾਰੀ ਮਾਤਰਾ ਵਿੱਚ ਟਾਇਰ, ਰੇਡੀਏਟਰ, ਸਕਰੈਪ ਅਤੇ ਗੈਸ ਕਟਰ ਬਰਾਮਦ ਕੀਤੇ ਹਨ।