ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ)ਚੰਡੀਗੜ੍ਹ ਨੂੰ ਬੈਸਟ ਸਪੈਸ਼ਲਾਈਜਡ ਹਸਪਤਾਲ-2023 ਦਾ ਖਿਤਾਬ ਮਿਲਿਆ ਹੈ। ਇਹ ਖਿਤਾਬ ਨਿਊਜ਼ ਵੀਕ ਤੇ ਸਟੈਟਿਸਟਾ ਨੇ ਆਪਣੇ ਸਰਵੇ ਜ਼ਰੀਏ ਦਿੱਤਾ ਹੈ। ਨਿਊਜ਼ ਵੀਕ ਦੀ ਗਲੋਬਰ ਐਡਿਟਰ ਤੇ ਸਟੈਟਿਸਟਾ ਦੇ ਸੀਈਓ ਨੇ ਸਰਟੀਫਿਕੇਟ ਜਾਰੀ ਕੀਤਾ ਹੈ।
ਨਿਊਜ਼ਵੀਕ ਮੈਗਜ਼ੀਨ ਵਿਚ ਬੀਤੇ 14 ਸਤੰਬਰ ਨੂੰ ਲੈ ਕੇ ਇਸ ‘ਤੇ ਰੈਕਿੰਗ ਸਰਵੇ ਜਾਰੀ ਕੀਤਾ ਗਿਆ ਸੀ। ਇਸ ਉਪਲਬਧੀ ‘ਤੇ ਪੀਜੀਆਈ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕਿਹਾ ਕਿ ਪੀਜੀਆਈ ਨੂੰ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਦੂਜਾ ਬੈਸਟ ਮੈਡੀਕਲ ਕਾਲਜ ਦਾ ਖਿਤਾਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡੀ ਇਹ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਮਰੀਜ਼ ਨੂੰ ਨਵੀਂ ਤਕਨੀਕ ਨਾਲ ਸਿਹਤ ਸੇਵਾਵਾਂ ਉਪਲਬਧ ਕਰਾ ਸਕਣ।
ਪ੍ਰੋ. ਵਿਵੇਕ ਲਾਲ ਨੇ ਸੰਸਥਾਂ ਦੇ ਹਰ ਸੰਸਥਾ, ਡਾਕਟਰ ਤੇ ਨਰਸਿੰਗ ਸਟਾਫ ਦੇ ਹਰੇਕ ਮੈਂਬਰ ਨੂੰ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਵਿਚ ਉਨ੍ਹਾਂ ਦੇ ਨਿਰੰਤਰ ਸਮਰਥਨ ਤੇ ਕੋਸ਼ਿਸ਼ਾਂ ਲਈ ਵਧਾਈ ਦਿੱਤੀ। ਪੀਜੀਆਈ ਨੇ ਕਾਰਡੀਓਲੋਜੀ ਅਤੇ ਐਂਡੋਕਰੀਨੋਲੋਜੀ ਦੇ ਖੇਤਰਾਂ ਵਿੱਚ ਆਪਣੀ ਮੁਹਾਰਤ ਲਈ ਇਹ ਵਿਸ਼ੇਸ਼ਤਾ ਹਾਸਲ ਕੀਤੀ ਹੈ, ਜੋ ਕਿ ਪ੍ਰਤਿਸ਼ਠਾ ਸਕੋਰ, ਮਾਨਤਾ ਸਕੋਰ ਅਤੇ PROM (ਮਰੀਜ਼-ਰਿਪੋਰਟ ਕੀਤੇ ਨਤੀਜੇ ਮਾਪ) ਸਰਵੇਖਣ ਸਕੋਰ ਨੂੰ ਧਿਆਨ ਵਿੱਚ ਰੱਖਦੀ ਹੈ।
ਨਿਊਜ਼ਵੀਕ ਅਤੇ ਸਟੈਟਿਸਟਾ ਨੇ ਔਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ ਲਈ ਡਾਕਟਰਾਂ, ਹਸਪਤਾਲ ਪ੍ਰਬੰਧਕਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਸਮੇਤ 40,000 ਤੋਂ ਵੱਧ ਡਾਕਟਰੀ ਮਾਹਰਾਂ ਨੂੰ ਸੱਦਾ ਦਿੱਤਾ, ਜਿਸ ਨਾਲ ਉਹਨਾਂ ਨੂੰ ਉਹਨਾਂ ਦੀ ਸਬੰਧਤ ਮਹਾਰਤ ਦੇ ਅੰਦਰ ਵੱਖ-ਵੱਖ ਹਸਪਤਾਲਾਂ ਦੀ ਸਿਫ਼ਾਰਸ਼ ਕਰਨ ਅਤੇ ਮੁਲਾਂਕਣ ਕਰਨ ਦੀ ਇਜਾਜ਼ਤ ਦਿੱਤੀ ਗਈ।
Comment here