ਮੂਸੇਵਾਲਾ ਕਤਲਕੇਸ ਵਿਚ ਸ਼ਾਮਲ ਦੀਪਕ ਟੀਨੂੰ ਨੇਪਾਲ ਭੱਜ ਸਕਦਾ ਹੈ। ਇਸ ਦਾ ਪਤਾ ਲੱਗਦਿਆਂ ਹੀ ਪੰਜਾਬ ਪੁਲਿਸ ਨੇ ਉਸ ਦਾ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਵਿਚ ਵੀ ਇਸ ਬਾਰੇ ਜਾਣਕਾਰੀ ਦਿੱਤੀ। ਉਥੇ ਉਸ ਨੂੰ ਭਜਾਉਣ ਦੇ ਦੋਸ਼ ਵਿਚ ਗ੍ਰਿਫਤਾਰ ਸੀਆਈਏ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ।
ਪ੍ਰਿਤਪਾਲ ਸਿੰਘ ਨੂੰ ਕੋਰਟ ਨੇ 4 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਉਸ ਤੋਂ ਹੁਣ ਫਰਾਰੀ ਦੀ ਸਾਰੀ ਕਹਾਣੀ ਪੁੱਛੀ ਜਾਵੇਗੀ। ਗੈਂਗਸਟਰ ਦੇ ਫਰਾਰ ਹੋਣ ਦੀ ਵਜ੍ਹਾ ਨਾਲ ਮਾਨਸਾ ਪੁਲਿਸ ਦੇ ਨਾਲ ਇਸ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਝ ਹਫਤੇ ਪਹਿਲਾਂ ਗੋਇੰਦਵਾਲ ਜੇਲ੍ਹ ਵਿਚ ਦੀਪਕ ਟੀਨੂੰ ਤੋਂ 2 ਮੋਬਾਈਲ ਬਰਾਮਦ ਹੋਏ ਸਨ। ਮੋਬਾਈਲ ਜ਼ਰੀਏ ਉਸ ਨੇ ਫਰਾਰ ਹੋਣ ਦੀ ਸਾਜ਼ਿਸ਼ ਰਚੀ ਸੀ। ਇਸ ਦੇ ਬਾਅਦ ਜਦੋਂ ਉਸ ਨੂੰ ਰਿਮਾਂਡ ‘ਤੇ ਬਾਹਰ ਲਿਆਂਦਾ ਗਿਆ ਤਾਂ ਉਹ ਭੱਜ ਨਿਕਲਿਆ। ਹਾਲਾਂਕਿ ਬਿਨਾਂ ਸਕਿਓਰਿਟੀ ਤੇ ਹਥਕੜੀ ਰਾਤ ਦੇ ਹਨ੍ਹੇਰੇ ਵਿਚ ਉਸ ਨੂੰ ਬਾਹਰ ਕਿਉਂ ਲਿਜਾਇਆ ਗਿਆ, ਇਸ ਬਾਰੇ ਸਬ-ਇੰਸਪੈਕਟਰ ਪ੍ਰਿਤਪਾਲ ਤੋਂ ਪੁੱਛਗਿਛ ਕੀਤੀ ਜਾਵੇਗੀ।
Comment here