ਦੋ ਹਫਤੇ ਬਾਅਦ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਠੀਕ ਪਹਿਲਾਂ ਭਾਰਤ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਬੁਮਰਾਹ ਲਗਾਤਾਰ ਪਿੱਠ ਦੀ ਸੱਟ ਨਾਲ ਜੂਝ ਰਹੇ ਹਨ।
ਜਸਪ੍ਰੀਤ ਬੁਮਰਾਹ ਨੇ ਆਪਣੇ ਘਰ ਵਿਚ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ ਖੇਡੀ ਸੀ। ਇਸ ਸੀਰੀਜ ਵਿਚ ਬੁਮਰਾਹ ਨੇ ਦੋ ਮੈਚ ਖੇਡੇ ਸਨ। ਇਸ ਤੋਂ ਬਾਅਦ ਉਹ ਸੱਟ ਕਾਰਨ ਸਾਊਥ ਅਫਰੀਕਾ ਖਇਲਾਫ ਟੀ-20 ਸੀਰੀਜ ਤੋਂ ਸੱਟ ਕਾਰਨ ਬਾਹਰ ਹੋ ਗਏ ਸਨ।
ਇਸ ਦੇ ਬਾਅਦ ਖਬਰਾਂ ਆਉਣ ਲੱਗੀਆਂ ਸਨ ਕਿ ਬੁਮਰਾਹ ਵਰਲਡ ਕੱਪ ਤੋਂ ਬਾਹਰ ਹੋ ਸਕਦੇ ਹਨ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਇਲਾਵਾ ਰਾਹੁਲ ਦ੍ਰਵਿੜ ਨੂੰ ਵੀ ਉਮੀਦ ਸੀ ਕਿ ਬੁਮਰਾਹ ਆਖਰੀ ਸਮੇਂ ਤੱਕ ਠੀਕ ਹੋ ਸਕਦੇ ਹਨ।

BCCI ਦੀ ਮੈਡੀਕਲ ਟੀਮ ਬੁਰਾਹ ਦੀ ਜਾਂਚ ਕਰ ਰਹੀ ਸੀ। ਜੇਕਰ ਹੁਣ ਬੀਸੀਸੀਆਈ ਨੇ ਬਿਆਨ ਜਾਰੀ ਕਰਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬੁਮਰਾਹ ਵਰਲਡ ਕੱਪ ਵਿਚ ਨਹੀਂ ਖੇਡ ਸਕਣਗੇ। ਇਹ ਫੈਸਲਾ ਸਾਰੇ ਤਰ੍ਹਾਂ ਦੀ ਜਾਂਚ ਤੇ ਮਾਹਿਰਾਂ ਤੋਂ ਸਲਾਹ ਦੇ ਬਾਅਦ ਲਿਆ ਗਿਆ ਹੈ।
ਪਿੱਠ ਦੀ ਸੱਟ ਕਾਰਨ ਜਸਪ੍ਰੀਤ ਬੁਮਰਾਹ ਪਹਿਲਾਂ ਹੀ ਸਾਊਥ ਅਫਰੀਕਾ ਖਿਲਾਫ ਖੇਡੀ ਜਾ ਰਹੀ ਟੀ-20 ਸੀਰੀਜ ਤੋਂ ਵੀ ਬਾਹਰ ਹੋ ਚੁੱਕੇ ਹਨ। ਹੁਣ ਬੀਸੀਸੀਆਈ ਜਲਦ ਹੀ ਵਰਲਡ ਕੱਪ ਲਈ ਜਸਪ੍ਰੀਤ ਬੁਮਰਾਹ ਦੇ ਰਿਪਲੇਸਮੈਂਟ ਦਾ ਐਲਾਨ ਕਰੇਗੀ।
ਦੱਸ ਦੇਈਏ ਕਿ ਟੀਮ ਇੰਡੀਆ ਇਨ੍ਹੀਂ ਦਿਨੀਂ ਸਾਊਥ ਅਫਰੀਕਾ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ ਖੇਡ ਰਹੀ ਹੈ। ਸ਼ੁਰੂਆਤੀ ਦੋ ਮੈਚ ਜਿੱਤ ਕੇ ਭਾਰਤੀ ਟੀਮ ਨੇ ਸੀਰੀਜ ਵਿਚ 2-0 ਦੀ ਬੜ੍ਹਤ ਬਣਾ ਲਈ ਹੈ। ਹੁਣ ਸੀਰੀਜ ਦਾ ਆਖਰੀ ਯਾਨੀ ਤੀਜਾ ਮੈਚ 4 ਅਕਤੂਬਰ ਨੂੰ ਇੰਦੌਰ ਵਿਚ ਹੋਵੇਗਾ। ਇਸ ਦੇ ਬਾਅਦ ਭਾਰਤੀ ਟੀਮ ਵਰਲਡ ਕੱਪ ਲਈ 5 ਅਕਤੂਬਰ ਨੂੰ ਉਡਾਣ ਭਰੇਗੀ।
Comment here