Site icon SMZ NEWS

ਮਹਾਰਾਸ਼ਟਰ : ਪਾਲਘਰ ‘ਚ ਗਰਬਾ ਦੌਰਾਨ ਨੌਜਵਾਨ ਦੀ ਮੌਤ, ਪੁੱਤ ਦੀ ਲਾਸ਼ ਦੇਖ ਪਿਤਾ ਨੇ ਵੀ ਤੋੜਿਆ ਦਮ

ਮਹਾਰਾਸ਼ਟਰ ਦੇ ਪਾਲਘਰ ਵਿਚ ਗਰਬਾ ਵਿਚ ਨੱਚਦੇ-ਨੱਚਦੇ 35 ਸਾਲ ਦੇ ਨੌਜਵਾਨ ਦੀ ਮੌਤ ਦੇ ਬਾਅਦ ਉਸ ਦੇ ਪਿਤਾ ਨੇ ਵੀ ਸਦਮੇ ਵਿਚ ਆ ਕੇ ਦਮ ਤੋੜ ਦਿੱਤਾ। ਪਾਲਘਰ ਦੇ ਵਿਰਾਰ ਵਿਚ ਇਕ ਗਰਬਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਮਨੀਸ਼ ਨਰਪਜੀ ਸੋਨਿਗ੍ਰਾ ਡਾਂਸ ਕਰਦੇ ਸਮੇਂ ਡਿੱਗ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਇਹ ਖਬਰ ਮਨੀਸ਼ ਦੇ ਪਿਤਾ ਨੇ ਸੁਣੀ ਤਾਂ ਉਨ੍ਹਾਂ ਨੇ ਵੀ ਦਮ ਤੋੜ ਦਿਤਾ।

ਵਿਰਾਰ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਨੀਸ਼ ਨਰਪਜੀ ਸੋਨਿਗ੍ਰਾ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਿਰਾਰ ਦੇ ਗਲੋਬਲ ਸਿਟੀ ਵਿਚ ਇਕ ਗਰਬਾ ਪ੍ਰੋਗਰਾਮ ਵਿਚ ਨੱਚਦੇ ਹੋਏ ਡਿੱਗ ਗਏ ਸਨ। ਜਦੋਂ ਹਸਪਤਾਲ ਲਿਜਾਂਦਾ ਗਿਆ ਤਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਤਾ ਤੇ ਬੇਟੇ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਦੁਰਘਟਨਾਵਸ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

Exit mobile version