Site icon SMZ NEWS

ਹੈੱਪੀ ਜੱਟ ਗੈਂਗ ਦੇ 3 ਸ਼ੂਟਰ ਪੁਲਿਸ ਨੇ ਦਬੋਚੇ, ਇੱਕ ਨੇ ਡਰ ਦੇ ਮਾਰੇ ਹੀ ਕਰ ‘ਤਾ ਸਰੈਂਡਰ

 

ਅੰਮ੍ਰਿਤਸਰ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ ਚਾਰ ਸ਼ੂਟਰਾਂ ਨੂੰ ਦਿਹਾਤੀ ਪੁਲਿਸ ਨੇ ਦਬੋਚ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਪੁਲਿਸ ਨੇ ਪਲਾਨਿੰਗ ਨਾਲ ਫੜਿਆ, ਜਦੋਂ ਕਿ ਇੱਕ ਨੇ ਡਰ ਦੇ ਮਾਰੇ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ।

ਪੁਲਿਸ ਨੇ ਚਾਰਾਂ ਕੋਲੋਂ ਚਾਰ ਪਿਸਤੌਲ ਵੀ ਬਰਾਮਦ ਕੀਤੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜੱਗੂ ਗੈਂਗ ਦੇ ਦੋ ਮੈਂਬਰਾਂ ਨੂੰ ਮਾਰਨ ਦੀ ਪਲਾਨਿੰਗ ਬਣਾ ਰਹੇ ਸਨ।

4 shooters of Happy

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੀਆਂ ਟੀਮਾਂ ਨੂੰ ਮੁਲਜ਼ਮਾਂ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਛਾਪੇਮਾਰੀ ਕਰਕੇ ਪ੍ਰਭਜੀਤ ਸਿੰਘ ਉਰਫ ਪ੍ਰਭਾ, ਗੁਰਦੀਪ ਸਿੰਘ ਉਰਫ ਗੀਤਾ ਨੂੰ ਪਹਿਲਾਂ ਪਿੰਡ ਜੰਡੀਆ ਅਤੇ ਪ੍ਰਿਤਪਾਲ ਸਿੰਘ ਉਰਫ ਪੱਪੂ ਨੂੰ ਵੇਰੋਵਾਲ ਤੋਂ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰੀਆਂ ਦੇ ਡਰੋਂ ਜੰਡਿਆਲਾ ਗੁਰੂ ਨਿਵਾਸੀ ਮੰਨੀ ਉਰਫ ਡਡੀ ਨੇ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 32 ਬੋਰ ਅਤੇ ਇੱਕ ਤੋਂ 30 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ।

ਐਸਐਸਪੀ ਦਿਹਾਤੀ ਨੇ ਦੱਸਿਆ ਕਿ ਹੈਪੀ ਜੱਟ ਗਿਰੋਹ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 18 ਕੇਸ ਦਰਜ ਹਨ, ਜਿਸ ਵਿੱਚ ਤਿੰਨ ਕਤਲ ਕੇਸ ਹਨ। ਹੋਰ ਮਾਮਲੇ ਜਬਰੀ ਵਸੂਲੀ, ਡਕੈਤੀ ਆਦਿ ਦੇ ਦਰਜ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਮੁਲਜ਼ਮ ਜੱਗੂ ਭਗਵਾਨਪੁਰੀਆ ਦੇ ਦੋ ਸਾਥੀਆਂ ਨੂੰ ਮਾਰਨ ਦੀ ਪਲਾਨਿੰਗ ਬਣਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਹੱਥੇ ਚੜ੍ਹ ਗਏ।

Exit mobile version