Site icon SMZ NEWS

ਮੋਹਾਲੀ ‘ਚ PRTC, ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦਾ ਪ੍ਰਦਰਸ਼ਨ, ਚੰਡੀਗੜ੍ਹ-ਖਰੜ ਫਲਾਈਓਵਰ ਜਾਮ

ਮੋਹਾਲੀ ‘ਚ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮ ਮੁਹਾਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੀਆਰਟੀਸੀ, ਪਨਬੱਸ ਅਤੇ ਪੰਜਾਬ ਰੋਡਵੇਜ਼ ਯੂਨੀਅਨਾਂ ਦੇ ਕੰਟਰੈਕਟ ਵਰਕਰ ਆਊਟਸੋਰਸ ਭਰਤੀ ਵਿਰੁੱਧ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ-ਖਰੜ ਹਾਈਵੇਅ ਤੇ ਧਰਨਾ ਦੇ ਰਹੇ ਹਨ।

chandigarh roadways workers protest

ਮੁਲਾਜ਼ਮਾਂ ਦੇ ਪ੍ਰਦਰਸ਼ਨ ਕਾਰਨ ਸਮੁੱਚੀ ਆਵਾਜਾਈ ਠੱਪ ਹੋ ਗਈ ਹੈ। ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਸੈਂਕੜੇ ਵਾਹਨ ਜਾਮ ਵਿੱਚ ਫਸ ਗਏ ਹਨ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾਉਣ ਦੀ ਗੱਲ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਪ੍ਰਦਰਸ਼ਨਕਾਰੀ ਬਹਿਸ ਕਰ ਰਹੇ ਹਨ। ਇਸ ਸਮੇਂ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਪ੍ਰਦਰਸ਼ਨ ਦੌਰਾਨ ਭਾਵੇਂ ਮੁਹਾਲੀ ਪੁਲੀਸ ਫਲਾਈਓਵਰ ਤੇ ਮੌਜੂਦ ਹੈ ਪਰ ਪ੍ਰਦਰਸ਼ਨਕਾਰੀ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ। ਧਰਨੇ ਕਾਰਨ ਹਾਈਵੇਅ ਤੇ ਜਾਮ ਲੱਗਣ ਕਾਰਨ ਪੰਜਾਬ ਤੇ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਦੇ ਰੂਟ ਬਦਲ ਦਿੱਤੇ ਗਏ ਹਨ। ਬੱਸਾਂ ਮੁੱਲਾਂਪੁਰ ਤੋਂ ਨਿਊ ਚੰਡੀਗੜ੍ਹ ਰਾਹੀਂ ਕੁਰਾਲੀ ਲਈ ਭੇਜੀਆਂ ਜਾ ਰਹੀਆਂ ਹਨ। ਤਿੰਨੋਂ ਯੂਨੀਅਨਾਂ ਦੇ ਠੇਕਾ ਮੁਲਾਜ਼ਮ ਸੜਕਾਂ ਤੇ ਧਰਨਾ ਦੇ ਰਹੇ ਹਨ।

Exit mobile version