Crime newsNationNewsUncategorizedWorld

ਹੋਮਵਰਕ ਨਾ ਕਰਨ ‘ਤੇ ਬੇਰਹਿਮ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ 6 ਸਾਲਾਂ ਮਾਸੂਮ, ਹੋਈ ਮੌਤ

ਬਿਹਾਰ ‘ਚ ਹੋਮਵਰਕ ਨਾ ਕਰਨ ‘ਤੇ ਅਧਿਆਪਕ ਨੇ ਵਿਦਿਆਰਥੀ ਦੀ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਹ ਮਾਮਲਾ ਗਯਾ ਦਾ ਹੈ। ਸਕੂਲ ਦੇ ਇਸੇ ਹੋਸਟਲ ਵਿੱਚ ਰਹਿ ਰਿਹਾ 6 ਸਾਲਾ ਬੱਚਾ ਤੀਜੀ ਜਮਾਤ ਵਿੱਚ ਪੜ੍ਹਦਾ ਸੀ।

ਪੁਲਿਸ ਮੁਤਾਬਕ ਬੁੱਧਵਾਰ ਨੂੰ ਬੱਚਾ ਸਕੂਲ ਦੇ ਗੇਟ ਦੇ ਬਾਹਰ ਬੇਹੋਸ਼ੀ ਦੀ ਹਾਲਤ ‘ਚ ਪਿਆ ਮਿਲਿਆ। ਉਸਦਾ ਪੂਰਾ ਚਿਹਰਾ ਸੁੱਜਿਆ ਹੋਇਆ ਸੀ। ਉਸਦੇ ਨੱਕ ਵਿੱਚੋਂ ਖੂਨ ਵਗ ਰਿਹਾ ਸੀ। ਉਸ ਦੀ ਵਰਦੀ ਵੀ ਫਟੀ ਹੋਈ ਗਈ। ਹਸਪਤਾਲ ਲਿਜਾਂਦੇ ਹੋਏ ਉਸ ਦੀ ਮੌਤ ਹੋ ਗਈ।

teacher beaten brutally six
teacher beaten brutally six

ਪੀੜਤ ਵਜ਼ੀਰਗੰਜ-ਫਤਿਹਪੁਰ ਰੋਡ ‘ਤੇ ਪਿੰਡ ਬਾੜੀ ਬੀਘਾ ਨੇੜੇ ਲਿਟਲ ਲੀਡਰਜ਼ ਪਬਲਿਕ ਸਕੂਲ ‘ਚ ਪੜ੍ਹਦਾ ਸੀ। ਉਸ ਦਾ ਘਰ ਸਕੂਲ ਤੋਂ 3 ਕਿਲੋਮੀਟਰ ਦੂਰ ਸੀ, ਇਸ ਲਈ ਪਰਿਵਾਰ ਨੇ ਉਸ ਨੂੰ ਸਕੂਲ ਦੇ ਹੋਸਟਲ ਵਿਚ ਰੱਖਿਆ ਹੋਇਆ ਸੀ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸਕੂਲ ਦੇ ਬਾਹਰ ਹੰਗਾਮਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਸਕੂਲ ਦੇ ਡਾਇਰੈਕਟਰ ਵਿਕਾਸ ਸਿੰਘ ਨੂੰ ਗ੍ਰਿਫਤਾਰ ਕਰ ਲਿਆ। 302 ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਬੱਚੇ ਦੀ ਮੌਤ ਤੋਂ ਬਾਅਦ ਸਕੂਲ ਵੀ ਬੰਦ ਕਰ ਦਿੱਤਾ ਗਿਆ ਹੈ। ਸਾਰੇ ਬੱਚਿਆਂ ਨੂੰ ਹੋਸਟਲ ਤੋਂ ਘਰ ਵੀ ਭੇਜ ਦਿੱਤਾ ਗਿਆ ਹੈ।ਬੱਚੇ ਦੇ ਦਾਦਾ ਰਾਮਬਾਲਕ ਪ੍ਰਸਾਦ ਨੇ ਸਕੂਲ ‘ਤੇ ਬੱਚੇ ਦੀ ਕੁੱਟਮਾਰ ਅਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਉਸ ਨੇ ਦੱਸਿਆ ਕੁੱਟਮਾਰ ਦੀ ਸ਼ਿਕਾਇਤ ਪਹਿਲਾਂ ਵੀ ਕੀਤੀ ਸੀ ਪਰ ਸਕੂਲ ਵਾਲਿਆਂ ਨੇ ਕਿਹਾ ਸੀ ਕਿ ਹੁਣ ਅਜਿਹਾ ਨਹੀਂ ਹੋਵੇਗਾ। ਉਸ ਤੋਂ ਬਾਅਦ ਸਭ ਕੁਝ ਠੀਕ ਸੀ।

ਦਾਦਾ ਨੇ ਦੱਸਿਆ ਕਿ ਉਸ ਦੇ ਪੋਤਰੇ ਵਿਵੇਕ ਕੁਮਾਰ ਨੂੰ ਟੀਚਰ ਵਿਕਾਸ ਕੁਮਾਰ ਸਿੰਘ ਨੇ ਕੁੱਟ-ਕੁੱਟ ਕੇ ਸਕੂਲ ਤੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਸਕੂਲ ਦੇ ਬਾਹਰ ਕੁਝ ਦੂਰੀ ‘ਤੇ ਕਈ ਘੰਟੇ ਬੇਹੋਸ਼ ਪਿਆ ਰਿਹਾ।

Comment here

Verified by MonsterInsights