ਅਕਸਰ ਚੋਰ ਡਰਾ ਧਮਕਾ ਕੇ ਹਥਿਆਰਾਂ ਦੇ ਜ਼ੋਰ ‘ਤੇ ਚੋਰੀਆਂ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਹੁਣ ਚੋਰਾਂ ਨੇ ਵੱਖਰੇ ਹੀ ਦਾਅ-ਪੇਚ ਸ਼ੁਰੂ ਕਰ ਦਿੱਤੇ ਹਨ, ਜਿਸ ਵਿੱਚ ਉਹ ਚੋਰੀ ਵੀ ਕਰ ਲੈਣ ਤੇ ਬਚ ਵੀ ਜਾਣ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੰਗਰੂਰ ਤੋਂ, ਜਿਥੇ ਚੋਰ ਨੇ ਫਿਲਮੀ ਤਰੀਕੇ ਨਾਲ ਇੱਕ ਔਰਤ ਤੋਂ ਸੋਨਾ ਲੁੱਟ ਲਿਆ। ਔਰਤ ਨੇ ਖੁਦ ਸੋਨਾ ਆਪਣੇ ਹੱਥੀਂ ਚੋਰ ਨੂੰ ਫੜਾ ਦਿੱਤਾ ਤੇ ਚੋਰ ਰਫੂਚੱਕਰ ਹੋਇਆ।
ਮਾਮਲਾ ਸੰਗਰੂਰ ਦੇ ਮੇਨ ਬਜ਼ਾਰ ਦਾ ਹੈ, ਜਿੱਥੇ ਚੋਰਾਂ ਨੇ ਨਾ ਤਾਂ ਲੁੱਟ-ਖੋਹ ਕੀਤੀ ਅਤੇ ਨਾ ਹੀ ਕੋਈ ਖਿੱਚੋ-ਤਾਣ ਹੋਈ। ਤਿੰਨ ਬੰਦੇ ਇੱਕ ਔਰਤ ਕੋਲ ਆਏ, ਉਨ੍ਹਾਂ ਨੇ ਇਸ ਔਰਤ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਔਰਤ ਨੂੰ ਕਿਹਾ ਕਿ ਤੁਸੀਂ ਆਪਣੀਆਂ ਸੋਨੇ ਦੀਆਂ ਚੂੜੀਆਂ ਸੰਭਾਲ ਲਓ ਅੱਜਕਲ੍ਹ ਚੋਰੀਆਂ ਬਹੁਤ ਹੋ ਰਹੀਆਂ ਹਨ ਅਤੇ ਤੁਸੀਂ ਧਿਆਨ ਰਖੋ।
ਉਸ ਤੋਂ ਬਾਅਦ ਉਨ੍ਹਾਂ ਨੇ ਔਰਤ ਤੋਂ ਚੂੜ੍ਹੀਆਂ ਉਤਰਵਾ ਕੇ ਇੱਕ ਕਾਗਜ਼ ਕੱਢਿਆ ਅਤੇ ਕਿਹਾ ਕਿ ਇਸ ਵਿੱਚ ਚੂੜੀਆਂ ਰਖ ਲਓ। ਉਸ ਦੇ ਨਾਲ ਇੱਕ ਹੋਰ ਬੰਦਾ ਵੀ ਇਸੇ ਤਰ੍ਹਾਂ ਬਹਾਨਾ ਬਣਾ ਕੇ ਕਹਿਣ ਲੱਗਾ ਕਿ ਚੋਰੀਆਂ ਬਹੁਤ ਹੋ ਰਹੀਆਂ ਨੇ ਤੁਸੀਂ ਚੇਨ ਵੀ ਕਾਗਜ਼ ਵਿੱਚ ਰਖ ਲਓ, ਤਾਂ ਔਰਤ ਨੇ ਆਪਣੀ ਚੇਨ ਵੀ ਕਾਗਜ਼ ਵਿੱਚ ਰਖੀ ਤਾਂ ਚੋਰ ਉਥੋਂ ਔਰਤ ਦੀਆਂ ਚੂੜੀਆਂ ਤੇ ਚੇਨ ਲੈ ਕੇ ਰਫੂਚੱਕਰ ਹੋ ਗਏ।
ਘਟਨਾ ਤੋਂ ਬਾਅਦ ਔਰਤ ਪੁਲਿਸ ਕੋਲ ਪਹੁੰਚੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਸਫੇਦ ਕੱਪੜੇ ਪਾਏ ਹੋਏ ਸਨ ਅਤੇ ਸਿਰ ‘ਤੇ ਟੋਪੀ ਸੀ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਲ ਹੀ ਉਹ ਮੌਕੇ ਦਾ ਜਾਇਜ਼ਾ ਲੈਣ ਵੀ ਆਏ ਅਤੇ ਉਨ੍ਹਾਂ ਨੇ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਸੰਗਰੂਰ ਨੇ ਦੱਸਿਆ ਕਿ ਚੋਰਾਂ ਨੇ ਫਿਲਮੀ ਅੰਦਾਜ਼ ਵਿੱਚ ਚੋਰੀ ਕੀਤੀ ਹੈ। ਪੁਲਿਸ ਆਉਣ-ਜਾਣ ਵਾਲਿਆਂ ਦੀ ਚੈਕਿੰਗ ਕਰ ਰਹੀ ਹੈ।