Site icon SMZ NEWS

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ, GST ਸਣੇ ਕਿਸਾਨਾਂ ਦੇ ਮੁਆਵਜ਼ੇ ‘ਤੇ ਹੋਵੇਗੀ ਚਰਚਾ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਆਪ ਦੇ ਵਿਧਾਇਕ ਵੱਖ-ਵੱਖ ਮੁੱਦਿਾਂ ‘ਤੇ ਚਰਚਾ ਕਰਨ ਦੇ ਇਲਾਵਾ ਐਕਟ ਮੁਤਾਬਕ ਵੱਖ-ਵੱਖ ਵਿਭਾਗਾਂ ਦੀ ਸਾਲਾਨਾ ਰਿਪੋਰਟ ਪੇਸ਼ ਕਰਨਗੇ। ਸੈਸ਼ਨ ਦੌਰਾਨ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਡਾ. ਰਾਜਕੁਮਾਰ ਤੇ ਵਿਕਰਮਜੀਤ ਸਿੰਘ ਚੌਧਰੀ ਪੰਜਾਬ ਵਿਚ ਮੀਂਹ ਕਾਰਨ ਝੋਨੇ ਦੀ ਫਸਲ ਨੂੰ ਹੋਏ ਨੁਕਸਾਨ ‘ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੇ ਮਾਮਲੇ ‘ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਵਿਧਾਇਕ ਬਰਿੰਦਰ ਕੁਮਾਰ ਗੋਇਲ ਜ਼ਿਲ੍ਹਾ ਲਹਿਰਾਗਾਗਾ ਵਿਚ ਬਾਦਲਗੜ੍ਹ ਤੋਂ ਨਵਾਂ ਗਾਂਓ ਤਕ ਪੁਲ ਨਿਰਮਾਣ ਨਾ ਕਰਾਉਣ ‘ਤੇ ਸਬੰਧਤ ਮੰਤਰੀ ਦਾ ਧਿਆਨ ਖਿੱਚਣਗੇ।

ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ, ਚੰਡੀਗੜ੍ਹ 2016-17 ਅਤੇ 2017-18 ਦੀ ਸਾਲਾਨਾ ਰਿਪੋਰਟ ਟੇਬਲ ‘ਤੇ ਲਿਆਂਦੀ ਜਾਵੇਗੀ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ 2019-20 ਦੀ ਸਾਲਾਨਾ ਅਕਾਊਂਟ ਸਟੇਟਮੈਂਟ ਤੇ ਆਡਿਟ ਰਿਪੋਰਟ ਲਿਆਂਦੀ ਜਾਵੇਗੀ।

ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ ਪਨਬਸ 2014-15 ਦੀ 20ਵੀਂ ਸਾਲਾਨਾ ਰਿਪੋਰਟ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, 2017-18 ਦੀ 51ਵੀਂ ਸਾਲਾਨਾ ਰਿਪੋਰਟ, ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ 2019-20 ਦੀ ਸਾਲਾਨਾ ਅਕਾਊਂਟ ਸਟੇਟਮੈਂਟ, ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ 2019-20 ਦੀ ਸਾਲਾਨਾ ਅਕਾਊਟ ਰਿਪੋਰਟ, ਪੰਜਾਬ ਐੱਸਸੀ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ, ਸਾਲ 2019-20 ਦੀ ਬੇਲੈਂਸ ਸ਼ੀਟ, GMADA ਸਾਲ 2019-20 ਦੇ ਅਕਾਊਂਟ ਦੀ ਸਾਲਾਨਾ ਸਟੇਟਮੈਂਟ, PSEB ਸਾਲ 2020-21 ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਲਿਆਂਦੀ ਜਾਵੇਗੀ।

ਇਸ ਤੋਂ ਇਲਾਵਾ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰਿਪੀਲ), ਬਿੱਲ 2022 ਨੂੰ, ਪੰਜਾਬ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ), (ਸੋਧ) ਬਿੱਲ, 2022 ਨੂੰ ਵਿਚਾਰਨ ਅਤੇ ਪਾਸ ਕਰਨ ਲਈ ਲਿਆਂਦਾ ਜਾਵੇਗਾ।

Exit mobile version