Site icon SMZ NEWS

ਅੰਮ੍ਰਿਤਸਰ IED ਕੇਸ : ਯੁਵਰਾਜ ਨੂੰ ਪਨਾਹ ਦੇਣ ਵਾਲਾ ਅਵੀ ਸੇਠੀ PSPCL ‘ਚ ਠੇਕੇ ‘ਤੇ ਕਰਦਾ ਸੀ ਕੰਮ, ਗ੍ਰਿਫਤਾਰ

ਅੰਮ੍ਰਿਤਸਰ ਵਿਚ ਤਾਇਨਾਤ ਐੱਸਆਈ ਦਿਲਬਾਗ ਸਿੰਘ ਦੀ ਗੱਡੀ ਹੇਠਾਂ 15.8.22 ਆਈਈਡੀ ਲਗਾਉਣ ਵਾਲੇ ਮੁੱਖ ਦੋਸ਼ੀ ਯੁਵਰਾਜ ਸੱਭਰਵਾਲ ਨੂੰ ਪਨਾਹ ਦੇਣ ਲਈ ਦੋਸ਼ੀ ਅਵੀ ਸੇਠੀ ਪੁੱਤਰ ਜਤਿੰਦਰ ਕੁਮਾਰ ਵਾਸੀ ਫਗਵਾੜਾ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਵੀ ਸੇਠੀ ਪੀ.ਐਸ.ਪੀ.ਸੀ.ਐਲ. ਵਿੱਚ ਠੇਕੇ ਦੇ ਅਧਾਰ ‘ਤੇ ਕੰਮ ਕਰ ਰਿਹਾ ਹੈ ਅਤੇ 1912 ‘ਤੇ ਸ਼ਿਕਾਇਤ ਕਾਲਾਂ ਦਾ ਅਟੈਂਡੈਂਟ ਹੈ। ਉਸ ਨੂੰ ਕੱਲ੍ਹ ਦੁੱਗਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਬੀਤੇ ਦਿਨੀਂ ਮੁਲਜ਼ਮ ਯੁਵਰਾਜ ਕੋਲੋਂ ਪੁਲਿਸ ਨੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਇਕ ਡੈਟੋਨੇਟਰ ਅਤੇ ਆਈਈਡੀ ਦਾ ਬੱਚਿਆ ਹੋਇਆ ਮਟੀਰੀਅਲ ਵੀ ਬਰਾਮਦ ਕੀਤਾ ਹੈ। ਪੁੱਛਗਿਛ ਵਿਚ ਯੁਵਰਾਜ ਸੱਭਰਵਾਲ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਲਖਬੀਰ ਲੰਡਾ ਦੇ ਸੰਪਰਕ ਵਿਚ ਹੈ। ਇੱਥੇ ਪੰਜਾਬ ਵਿਚ ਲੰਡੇ ਦੇ ਬਹੁਤ ਸਾਰੇ ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਹਨ।

Exit mobile version