Site icon SMZ NEWS

CU ਵੀਡੀਓ ਕਾਂਡ ‘ਚ ਵੱਡਾ ਖੁਲਾਸਾ, ਵੀਡੀਓ ਬਣਾਉਣ ਵਾਲੀ ਕੁੜੀ ਫੌਜ ਦੇ ਜਵਾਨ ਨੂੰ ਕਰ ਰਹੀ ਸੀ ਡੇਟ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਮਾਮਲੇ ‘ਚ ਗ੍ਰਿਫਤਾਰ ਫੌਜੀ ਸੰਜੀਵ ਸਿੰਘ ਤੋਂ ਪੁੱਛਗਿੱਛ ‘ਚ ਕਈ ਅਹਿਮ ਖੁਲਾਸੇ ਹੋਏ ਹਨ। ਰਿਪੋਰਟ ਮੁਤਾਬਕ ਉਹ ਉਸ ਵਿਦਿਆਰਥਣ ਨਾਲ ਪਿਆਰ ਵਿੱਚ ਸੀ, ਜਿਸ ਨੇ ਹੋਸਟਲ ‘ਚ ਨਹਾਉਂਦੀਆਂ ਕੁੜੀਆਂ ਦੀ ਵੀਡੀਓ ਬਣਾਈ ਸੀ। ਦੋਸ਼ੀ ਵਿਦਿਆਰਥਣ ਨਾਲ ਆਪਣੀ ਰਿਲੇਸ਼ਨਸ਼ਿਪ ਬਾਰੇ ਸਿੰਘ ਨੇ ਮੋਹਾਲੀ ਪੁਲਿਸ ਨੂੰ ਪੁੱਛਗਿੱਛ ਵਿੱਚ ਦੱਸਿਆ ਹੈ।

girl who made video was

ਦੱਸਿਆ ਜਾ ਰਿਹਾ ਹੈ ਕਿ ਫੌਜ ਦਾ ਜਵਾਨ ਸੋਸ਼ਲ ਮੀਡੀਆ ਰਾਹੀਂ ਦੋਸ਼ੀ ਕੁੜੀ ਨੂੰ ਮਿਲਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਦੇ ਮੋਬਾਈਲ ਨੰਬਰ ਲਏ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਦੋਸ਼ੀ ਨੇ ਸੰਜੀਵ ਸਿੰਘ ਦੇ ਵੀ ਵੀਡੀਓ ਸ਼ੇਅਰ ਕੀਤੇ ਹਨ ਜਾਂ ਨਹੀਂ। ਪੁਲਿਸ ਨੇ ਸੰਜੀਵ ਕੋਲੋਂ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।ਜਦੋਂ ਹੋਸਟਲ ਮੈਨੇਜਰ ਮੁਲਜ਼ਮ ਐਮਬੀਏ ਵਿਦਿਆਰਥਣ ਤੋਂ ਪੁੱਛਗਿੱਛ ਕਰ ਰਿਹਾ ਸੀ ਤਾਂ ਇਹ ਵੀ ਦੇਖਿਆ ਗਿਆ ਕਿ ਕੋਈ ਉਸ ਨੂੰ ਮੈਸੇਜ ਕਰ ਰਿਹਾ ਸੀ। ਬਾਅਦ ਵਿਚ ਵ੍ਹਾਟਸਐਪ ਚੈਟ ਤੋਂ ਪਤਾ ਲੱਗਾ ਕਿ ਉਹ ਸੰਜੀਵ ਸਿੰਘ ਨਾਲ ਹੀ ਗੱਲਬਾਤ ਕਰ ਰਹੀ ਸੀ।

ਇਸ ਦੌਰਾਨ ਸੰਜੀਵ ਉਸ ਨੂੰ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਨ ਲਈ ਕਹਿ ਰਿਹਾ ਸੀ। ਚੈਟ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ‘ਤੇ ਵੀਡੀਓ ਸ਼ੂਟ ਕਰਨ ਦਾ ਦਬਾਅ ਸੀ।

Exit mobile version