Site icon SMZ NEWS

ਹਰਿਆਣਾ ‘ਚ ਸਭ ਤੋਂ ਘਾਤਕ ਡੇਂਗੂ ਦੇ ਸਟ੍ਰੇਨ ਦੀ ਐਂਟਰੀ, ਪੰਚਕੂਲਾ ‘ਚ 20 ਸੈਂਪਲ ਮਿਲੇ ਪਾਜ਼ੀਟਿਵ

ਹਰਿਆਣਾ ‘ਚ ਡੇਂਗੂ ਦੀ ਸਭ ਤੋਂ ਘਾਤਕ ਮੰਨੀ ਜਾਂਦੀ ਸਟ੍ਰੇਨ ਡੇਂਗ-2 ਦਾਖਲ ਹੋ ਚੁੱਕੀ ਹੈ। ਪੰਚਕੂਲਾ ਜ਼ਿਲ੍ਹੇ ਵਿੱਚ ਡੇਂਗੂ ਦੇ 20 ਸੈਂਪਲ ਵਿੱਚ ਇਸ ਸਟ੍ਰੇਨ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਕਾਰਨ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

Haryana Entry Of Dengue2

ਇਹ ਸਟ੍ਰੇਨ ਬਹੁਤ ਸਾਰੇ ਅੰਗਾਂ ਵਿੱਚ ਤੇਜ਼ੀ ਨਾਲ ਫੈਲਦਾ ਹੈ ਅਤੇ ਵਿਅਕਤੀ ਦੇ ਦਿਮਾਗ ‘ਤੇ ਸਿੱਧਾ ਹਮਲਾ ਕਰਦਾ ਹੈ। ਇਸ ਕਾਰਨ ਪਲੇਟਲੇਟ ਕਾਊਂਟ ਤੇਜ਼ੀ ਨਾਲ ਘਟਣ ਲੱਗਦਾ ਹੈ ਅਤੇ ਅੰਦਰੂਨੀ ਖੂਨ ਵਹਿਣ ਦਾ ਖਤਰਾ ਵੀ ਵਧ ਜਾਂਦਾ ਹੈ। ਲਗਾਤਾਰ ਹੋ ਰਹੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਿਹਤ ਵਿਭਾਗ ਨੇ ਡੈੱਥ ਆਡਿਟ ਟੀਮ ਦਾ ਗਠਨ ਕੀਤਾ ਹੈ, ਜੋ ਇਹ ਪਤਾ ਲਗਾਏਗੀ ਕਿ ਡੇਂਗੂ ਕਿੱਥੇ ਫੈਲਿਆ ਹੈ ਅਤੇ ਫਿਰ ਸਰਕਾਰ ਨੂੰ ਰਿਪੋਰਟ ਸੌਂਪੇਗੀ। ਜਾਂਚ ਲਈ ਕਾਲਕਾ-ਪਿੰਜੌਰ ਪਹੁੰਚੀ ਯਮੁਨਾਨਗਰ ਦੀ ਟੀਮ ਨੇ ਹਾਊਸ ਇੰਡੈਕਸ ਨੂੰ 9 ਤੋਂ 10 ਫੀਸਦੀ ਦੱਸਿਆ ਹੈ।

Exit mobile version