Site icon SMZ NEWS

ਰੂਸ ਦੇ ਸਕੂਲ ਵਿਚ ਗੋਲੀਬਾਰੀ, 13 ਦੀ ਮੌਤ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ

ਮੱਧ ਰੂਸ ਦੇ ਇਜ਼ੇਵਸਕ ਵਿਚ ਇਕ ਸਕੂਲ ਵਿਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 21 ਲੋਕ ਜ਼ਖਮੀ ਹਨ। ਇਸ ਖ਼ਬਰ ਨੇ ਯੂਕਰੇਨ ਯੁੱਧ ਦੇ ਵਿਚਕਾਰ ਸਨਸਨੀ ਮਚਾ ਦਿੱਤੀ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਟਾਸ (TASS) ਨੇ ਇਹ ਖਬਰ ਦਿੱਤੀ ਹੈ। ਗੋਲੀਬਾਰੀ ਦੀ ਘਟਨਾ ਇਜ਼ੇਵਸਕ ਦੇ ਸਕੂਲ ਨੰਬਰ 88 ਵਿੱਚ ਵਾਪਰੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਨੇ ਗੋਲੀ ਕਿਉਂ ਚਲਾਈ।

ਜਾਣਕਾਰੀ ਮੁਤਾਬਕ ਰੂਸੀ ਸ਼ਹਿਰ ਇਜ਼ੇਵਸਕ ਦੇ ਇਕ ਸਕੂਲ ‘ਚ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ। ਟੈਲੀਗ੍ਰਾਮ ਮੈਸੇਂਜਰ ਐਪ ‘ਤੇ ਇਕ ਬਿਆਨ ‘ਚ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਕਿਹਾ ਕਿ ਸੁਰੱਖਿਆ, ਰਾਹਤ ਅਤੇ ਬਚਾਅ ਟੀਮਾਂ ਸਕੂਲ ਪਹੁੰਚ ਗਈਆਂ ਹਨ। ਰਾਜਪਾਲ ਨੇ ਕਿਹਾ ਕਿ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਜ਼ਖ਼ਮੀਆਂ ਵਿੱਚ 14 ਬੱਚੇ ਅਤੇ 7 ਬਾਲਗ ਸ਼ਾਮਲ ਹਨ। ਉਦਮੁਰਤੀਆ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅਣਪਛਾਤੇ ਬੰਦੂਕਧਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

Exit mobile version