ਕੇਂਦਰ ਸਰਕਾਰ ਨੇ ਧਾਰਮਿਕ ਨਫਰਤ ਫੈਲਾਉਣ ਦੇ ਮਕਸਦ ਨਾਲ ਫਰਜ਼ੀ ਖਬਰਾਂ ਪ੍ਰਸਾਰਤ ਕਰਨ ‘ਤੇ 45 ਵੀਡੀਓ ਤੇ 10 ਯੂ ਟਿਊਬ ਚੈਨਲਾਂ ‘ਤੇ ਰੋਕ ਲਗਾ ਦਿੱਤੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਵੀਡੀਓ ਵਿਚ ਫਿਰਕੂ ਦੰਗੇ ਪੈਦਾ ਕਰਨ ਤੇ ਦੇਸ਼ ਵਿਚ ਜਨਤਕ ਵਿਵਸਥਾ ਨੂੰ ਖਰਾਬ ਕਰਨ ਦੀ ਗੱਲ ਕਹੀ ਗਈ ਸੀ। ਸਰਕਾਰ ਨੇ ਕਿਹਾ ਕਿ ਉਸ ਨੇ ਖੁਫੀਆ ਏਜੰਸੀਆਂ ਦੇ ਇਨਪੁਟ ਦੇ ਆਧਾਰ ‘ਤੇ ਵੀਡੀਓ ਨੂੰ ਬਲਾਕ ਕਰ ਦਿੱਤਾ ਹੈ। ਬਲਾਕ ਕੀਤੇ ਗਏ ਵੀਡੀਓ ਨੂੰ ਦੇਖੇ ਜਾਣ ਦੀ ਕੁੱਲ ਗਿਣਤੀ 1.3 ਕਰੋੜ ਤੋਂ ਜ਼ਿਆਦਾ ਸੀ।
ਸੂਚਨਾ ਤੇ ਪ੍ਰਸਾਰਣ ਮਤਰੀ ਅਨੁਰਾਗ ਠਾਕੁਰ ਨੇ ਟਵੀਟ ਕੀਤਾ ਕਿ ਸੂਚਨਾ ਪ੍ਰਸਾਰਣ ਮੰਤਰਾਲੇ ਨੇ 10 ਯੂ ਟਿਊਹ ਚੈਨਲਾਂ ਨੂੰ ਦੇਸ਼ ਖਿਲਾਫ ਜ਼ਹਿਰ ਉਗਲਣ ਵਾਲੇ, ਭਰਮ ਵਿਚ ਪਾਉਣ ਵਾਲੇ ਤੇ ਮਿੱਤਰ ਦੇਸ਼ਾਂ ਨਾਲ ਸਬੰਧਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਲਈ ਰੋਕ ਲਗਾ ਕੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਹੈ। ਰਾਸ਼ਟਰਹਿਤ ਵਿਚ ਇਹ ਪਹਿਲਾਂ ਵੀ ਕੀਤਾ ਹੈ, ਅੱਗੇ ਵੀ ਕਰਾਂਗੇ।