NationNewsPunjab newsWorld

ਲਾਈਵ ਹੋ ਕੇ ਪਰਮੀਸ਼ ‘ਤੇ ਭੜਕੇ ਸ਼ੈਰੀ ਮਾਨ, ਕਿਹਾ- “ਜੱਟ ਦਾ ਭਾਈ ਆ CM, ਜਿੱਥੇ ਮਰਜ਼ੀ ਆ ਜਾਈਂ ਦੇਖ ਲਊਂਗਾ”

ਪੰਜਾਬੀ ਗਾਇਕ ਸ਼ੈਰੀ ਮਾਨ ਤੇ ਗਾਇਕ ਪਰਮੀਸ਼ ਵਰਮਾ ਦਾ ਵਿਵਾਦ ਫਿਰ ਤੋਂ ਭਖਦਾ ਦਿਖਾਈ ਦੇ ਰਿਹਾ ਹੈ। ਗਾਇਕ ਸ਼ੈਰੀ ਮਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਇੱਕ ਵਾਰ ਫਿਰ ਤੋਂ ਆਪਣਾ ਆਪਾ ਗਵਾ ਦਿੱਤਾ ਅਤੇ ਆਪਣੇ ਫੈਨਜ਼ ਨਾਲ ਗੱਲਬਾਤ ਕਰਦਿਆਂ ਪਰਮੀਸ਼ ਵਰਮਾ ਖਿਲਾਫ਼ ਰੱਜ ਕੇ ਭੜਾਸ ਕੱਢੀ। ਸ਼ੈਰੀ ਨੇ ਪਰਮੀਸ਼ ਦੇ ਫੈਨਜ਼ ਨੂੰ ਕਿਹਾ ਕਿ ਜਾਓ ਜਾ ਕੇ ਆਪਣੇ ਪਰਮੀਸ਼ ਨੂੰ ਕਹਿ ਦਿਓ ਸ਼ੈਰੀ ਆ ਰਿਹਾ ਭਾਰਤ।

Sharry mann abuses Parmish verma
Sharry mann abuses Parmish verma

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਮੈਂ ਭਾਰਤ ਆਊਂਗਾ ਤਾਂ ਜਿੱਥੇ ਮਰਜ਼ੀ ਚਾਹੇ ਆ ਕੇ ਉਹ ਮੈਨੂੰ ਮਿਲ ਲਵੇ, ਦੇਖ ਲਵਾਂਗਾ। CM ਜੱਟ ਦਾ ਭਰਾ ਹੈ। ਸਿੱਧੀ ਸਿਕਓਰਿਟੀ ਜੱਟ ਨੂੰ ਮਿਲੂਗੀ, ਜੇ ਉਸਨੇ ਵੀ ਲੈਣੀ ਹੈ ਤਾਂ ਦੱਸ ਦੇ। ਸ਼ਾਇਰੀ ਨੇ ਕਿਹਾ ਕਿ ਜੇਕਰ ਪਰਮੀਸ਼ ਨੇ ਉਸ ਨਾਲ ਪੰਗਾ ਲਿਆ ਤਾਂ ਉਸ ਨੂੰ ਪਤਾ ਹੈ ਕਿ ਸ਼ੈਰੀ ਕੀ ਕਰ ਸਕਦਾ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ੈਰੀ ਮਾਨ ਦੇ ਬਹੁਤ ਕਰੀਬੀ ਹਨ। ਸ਼ੈਰੀ ਮਾਨ ਚੋਣਾਂ ਦੇ ਸਮੇਂ ਵੀ ਭਗਵੰਤ ਮਾਨ ਦੇ ਨਾਲ ਹੀ ਹੁੰਦਾ ਸੀ। ਸ਼ੈਰੀ ਨੇ CM ਮਾਨ ਦੇ ਲਈ ਪਿੰਡ-ਪਿੰਡ ਜਾ ਕੇ ਪ੍ਰਚਾਰ ਵੀ ਕੀਤਾ ਸੀ। ਹੁਣ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ ਤਾਂ ਸ਼ੈਰੀ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਘਮੰਡ ਦਿਖਾਈਐ ਦੇ ਰਿਹਾ ਹੈ। ਜਿਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪਰਮੀਸ਼ ਨੂੰ ਸਿੱਧੀਆਂ ਗਾਲ੍ਹਾਂ ਕੱਢ ਰਹੇ ਹਨ ਤੇ ਮਿਲਣ ਦੀ ਚੁਣੌਤੀ ਦੇ ਰਹੇ ਹਨ।

Comment here

Verified by MonsterInsights