Indian PoliticsNationNewsPunjab news

ਹੁਸ਼ਿਆਰਪੁਰ ਦੀ ਗੈਸ ਏਜੰਸੀ ‘ਚ ਹੋਇਆ ਧਮਾਕਾ, ਸਿਲੰਡਰ ਫਟਣ ਨਾਲ ਇਕ ਮਜ਼ਦੂਰ ਦੀ ਮੌਤ, 3 ਜ਼ਖਮੀ

ਹੁਸ਼ਿਆਰਪੁਰ ਜਲੰਧਰ ਰੋਡ ‘ਤੇ ਸਥਿਤ ਫੈਕਟਰੀ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਜਲੰਧਰ ਰੋਡ ‘ਤੇ ਸਥਿਤ ਜੇਕੇ ਇੰਟਰਪ੍ਰਾਈਜਿਜ਼ ਵਿਚ ਸਵੇਰੇ ਕੰਮ ਕਰਦੇ ਹੋਏ ਆਕਸੀਜਨ ਸਿਲੰਡਰ ਫਟ ਗਿਆ ਜਿਸ ਕਾਰਨ ਇਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਗਤ ਰਾਮ ਵਾਸੀ ਉਤਰਾਖੰਡ ਹਾਲ ਵਾਸੀ ਗਿੰਨੋ ਵਾਲ ਰੋਡ ਹੁਸ਼ਿਆਰਪੁਰ ਵਜੋਂ ਹੋਈ ਹੈ।

Comment here

Verified by MonsterInsights