ਪੰਜਾਬ ਦੇ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਦੇ ਇੱਕ ਰੈਸਟੋਰੈਂਟ ਵਿੱਚ ਸ਼ੁੱਕਰਵਾਰ ਰਾਤ ਨੂੰ ਜਨਮ ਦਿਨ ਦੀ ਪਾਰਟੀ ਦੌਰਾਨ ਕਾਫੀ ਹੰਗਾਮਾ ਹੋਇਆ। ਕੁਝ ਪਰਿਵਾਰ ਆਪਣੇ ਬੱਚਿਆਂ ਨਾਲ ਜਨਮ ਦਿਨ ਦੀ ਪਾਰਟੀ ‘ਚ ਆ ਰਹੇ ਸਨ ਪਰ ਪਾਰਟੀ ਦੇ ਵਿਚਕਾਰ ਰੈਸਟੋਰੈਂਟ ‘ਚ ਅਚਾਨਕ ਬੱਚਿਆਂ ਦੀ ਤਬੀਅਤ ਖਰਾਬ ਹੋਣ ਲੱਗੀ।

ਇਸ ਤੋਂ ਇਲਾਵਾ ਔਰਤਾਂ ਸਮੇਤ ਤਿੰਨ ਵਿਅਕਤੀ ਰੈਸਟੋਰੈਂਟ ਦੇ ਹਾਲ ਵਿਚ ਬੇਹੋਸ਼ ਹੋ ਗਏ। ਕੁਝ ਦੇਰ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਪਾਰਟੀ ਦਾ ਆਯੋਜਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਾਇਦ ਖਾਣੇ ਵਿਚ ਕੋਈ ਨੁਕਸ ਸੀ, ਜਿਸ ਕਾਰਨ ਬੱਚੇ ਬੀਮਾਰ ਹੋ ਗਏ ਅਤੇ ਔਰਤਾਂ ਬੇਹੋਸ਼ ਹੋ ਗਈਆਂ। ਜਨਮ ਦਿਨ ਦੀ ਪਾਰਟੀ ‘ਚ ਆਏ ਲੋਕਾਂ ਨੇ ਜਦੋਂ ਰੈਸਟੋਰੈਂਟ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਤਾਂ ਇਸ ‘ਤੇ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿੱਚ ਹੋਈ ਝੜਪ ਵਿੱਚ ਇੱਕ ਵਿਅਕਤੀ ਦੀ ਲੱਤ ਵੀ ਟੁੱਟ ਗਈ ਹੈ। ਉਧਰ, ਰੈਸਟੋਰੈਂਟ ਦੇ ਪ੍ਰਬੰਧਕਾਂ ਯਾਸਿਰ ਅਤੇ ਗੁਰਮਿੰਦਰ ਸਿੱਧੂ ਨੇ ਕਿਹਾ ਕਿ ਖਾਣੇ ਵਿੱਚ ਕੋਈ ਨੁਕਸ ਨਹੀਂ ਆਇਆ। ਖਾਣਾ ਖਾ ਕੇ ਕੋਈ ਬੀਮਾਰ ਨਹੀਂ ਹੋਇਆ ਹੈ, ਪਰ ਜਿਸ ਹਾਲ ਵਿਚ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ, ਉੱਥੇ ਜ਼ਿਆਦਾ ਭੀੜ ਹੋਣ ਕਾਰਨ ਆਕਸੀਜਨ ਦੀ ਘਾਟ ਸੀ। ਇਸ ਕਾਰਨ ਬੱਚਿਆਂ ਅਤੇ ਔਰਤਾਂ ਦੀ ਸਿਹਤ ਵਿਗੜ ਗਈ ਸੀ।
Comment here