Site icon SMZ NEWS

ਵੈਟਰਨਰੀ ਏਆਈ ਵਰਕਰਾਂ ਦੀ ਸਰਕਾਰ ਨੂੰ ਚੇਤਾਵਨੀ-‘ਮੰਗਾਂ ਪੂਰੀਆਂ ਨਾ ਹੋਣ ‘ਤੇ ਸੰਘਰਸ਼ ਕਰਾਂਗੇ ਤੇਜ਼’

ਵੈਟਰਨਰੀ ਏ. ਆਈ. ਵਰਕਰ ਯੂਨੀਅਨ ਵੱਲੋਂ ਡਾਇਰੈਕਟਰ ਦਫਤਰ ਮੋਹਾਲੀ ਦਾ ਘਿਰਾਓ ਭਾਰੀ ਮੀਂਹ ਦੇ ਬਾਵਜੂਦ ਚੌਥੇ ਦਿਨ ਵੀ ਜਾਰੀ ਰਿਹਾ ਅਤੇ ਲੜੀਵਾਰ ਭੁੱਖ ਹੜਤਾਲ ਜਾਰੀ ਰਹੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਨੇਤਰ ਸਿੰਘ ਰਿਆਂ ਨੇ ਦੱਸਿਆ ਕਿ ਯੂਨੀਅਨ ਦੇ ਸਾਰੇ ਵਰਕਰ 21 ਸਤੰਬਰ 2022 ਸਵੇਰ ਤੋਂ ਲੈ ਕੇ ਆਪਣਾ ਰੋਸ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ ।

ਵਿਭਾਗ ਦੇ ਡਾਇਰੈਕਟਰ ਤੇ ਸਰਕਾਰ ਦਾ ਬੇਰੁਖੀ ਵਾਲਾ ਵਤੀਰਾ ਅੱਜ ਵੀ ਕਾਇਮ ਰਿਹਾ। ਅੱਜ ਵਰਕਰਾਂ ਦੇ ਹੱਕ ਵਿਚ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਜਾਇਜ਼ ਮੰਗਾਂ ਪੂਰੀਆਂ ਨਾ ਕਰਨ ਤੇ ਸੰਘਰਸ਼ ਵਿਚ ਆਪਣੀ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ।

ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਰਮ ਚੰਦ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ। ਅੱਜ ਯੂਨੀਅਨ ਦੇ ਚਾਰ ਸਾਥੀ ਨੇਤਰ ਸਿੰਘ ਰਿਆਂ (ਸੂਬਾ ਪ੍ਰਧਾਨ) ਮਨਦੀਪ ਕੁਮਾਰ ਦੇਵੀਗੜ੍ਹ, ਰਵਿੰਦਰ ਕੁਮਾਰ ਨਾਭਾ, ਜਗਦੀਸ਼ ਸਿੰਘ ਸਨੌਰ ਵਲੋਂ ਭੁੱਕ ਹੜਤਾਲ ਜਾਰੀ ਰਹੀ।

ਇਸ ਮੌਕੇ ਸਹਾਇਕ ਖਜ਼ਾਨਚੀ ਸਤਵਿੰਦਰ ਬਿੱਟੂ, ਵਰਿੰਦਰ ਅਜਨੌਦਾ, ਮਨਦੀਪ ਨਾਭਾ, ਅਨਵਰ ਖਾਨ ਮਾਲੇਰਕੋਟਲਾ, ਸ਼ਰਨਜੀਤ ਪਟਿਆਲਾ ਤੇ ਪੰਜਾਬ ਦੇ ਸਮੂਹ ਏ. ਆਈ. ਵਰਕਰ ਹਾਜ਼ਰ ਸਨ।

Exit mobile version