ਬਾਬਾ ਫਰੀਦ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਹੋਏ ਵਿਵਹਾਰ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਨੇ ਅਸਤੀਫਾ ਦੇ ਦਿੱਤਾ ਸੀ।
ਜਿਸ ਤੋਂ ਬਾਅਦ ਨਵੇਂ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਨਿਯੁਕਤ ਕੀਤੇ ਗਏ ਹਨ। ਡਾ. ਵੀਨਾ ਚਤਰਥ ਨੂੰ ਪ੍ਰਿੰਸੀਪਲ, ਡਾ. ਜੇਪੀ ਅਤਰੀ ਨੂੰ ਵਾਈਸ ਪ੍ਰਿੰਸੀਪਲ ਤੇ ਡਾ. ਕਰਮਜੀਤ ਸਿੰਘ ਨੂੰ ਮੈਡੀਕਲ ਸੁਪਰਡੈਂਟ ਲਗਾਇਆ ਗਿਆ ਹੈ।