Site icon SMZ NEWS

ਪੰਜਾਬੀ ਗਾਇਕ ਰਵੀ ਇੰਦਰ ਦਾ ਨਵਾਂ ਗੀਤ “I Swear” ਹੋਇਆ ਰਿਲੀਜ਼, ਗਾਣੇ ਨੂੰ ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਆਪਣੇ ਗੀਤ ਫੀਲਿੰਗ ਯੂ ਅਤੇ ਨਿਸ਼ਾਨਾ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਰਵੀ ਇੰਦਰ ਆਪਣੀ ਗਾਇਕੀ ਨਾਲ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਦਾ ਨਵਾਂ ਗੀਤ “I Swear” ਰਿਲੀਜ਼ ਹੋਇਆ ਹੈ, ਜੋ ਲੋਕਾਂ ਨੂੰ ਕਾਫੀ ਪੰਸਦ ਆ ਰਿਹਾ ਹੈ। ਉਨ੍ਹਾਂ ਦੇ ਫੈਨਜ਼ ਵੱਲੋਂ ਗਾਇਕ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ravi inder new song

ਅੱਜ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁੱਝ ਖਾਸ ਗੱਲਾਂ। ਰਵੀ ਇੰਦਰ ਨੂੰ ਪੜ੍ਹਨ ਦਾ ਕਾਫੀ ਸ਼ੌਕ ਹੈ, ਜਿਸ ਕਰਕੇ ਉਹਦੀ ਲਿਖਤ ਵਿੱਚ ਸ਼ਬਦਾਂ ਦਾ ਭੰਡਾਰ ਹੈ। ਉਹ ਆਪ ਹੀ ਲਿਖਦੈ ਤੇ ਆਪ ਹੀ ਗਾਉਂਦਾ ਹੈ। ਪੰਜਾਬੀ ਸਾਹਿਤ ਪੜ੍ਹਨ ਦਾ ਸ਼ੌਕੀਨ ਰਵੀ ਇੰਦਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਧੂੰਦਾ ਦਾ ਜੰਮਪਲ ਹੈ। ਸੰਜਮੀ ਸੁਭਾਅ ਦੀ ਮਾਲਕ ਮਾਤਾ ਗੁਰਜੀਤ ਕੌਰ ਤੇ ਕਿਰਤੀ ਪਿਤਾ ਸੋਹਣ ਸਿੰਘ ਦੇ ਘਰ ਜਨਮੇ ਰਵੀ ਇੰਦਰ ਨੇ ਐਮ ਏ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।

ਆਪਣੀ ਕੰਪਨੀ ਸਕਾਈ ਫੇਮ ਸਟੂਡੀਓ ਤੋਂ ਪਹਿਲੇ ਗਾਣੇ ਫੀਲਿੰਗ ਯੂ ਅਤੇ ਨਿਸ਼ਾਨਾ, ਜਿਸ ਨੂੰ ਲਾਡੀ ਗਿੱਲ ਨੇ ਮਿਊਜ਼ਕ ਦਿੱਤਾ ਨਾਲ ਆਪਣੀ ਗਾਇਕੀ ਦੀ ਹਾਜ਼ਰੀ ਲਗਵਾਈ। ਉਸ ਤੋਂ ਬਾਅਦ ਚੰਨ ਤਾਰੇ ਆਊਟਸਾਈਡਰ ਪੋਸ਼ ਟੈਟੂ ਗਾਣੇ ਨੇ ਉਸਨੂੰ ਫੇਮਸ ਗਾਇਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ।

ਅਸ਼ਲੀਲਤਾ ਤੋਂ ਕੋਹਾਂ ਦੂਰ ਰਵੀ ਇੰਦਰ ਖਾਸ ਕਿਸੇ ਗਾਇਕ ਨੂੰ ਆਪਣਾ ਸ਼ਾਗਿਰਦ ਨਹੀਂ ਮੰਨਦਾ। ਸੋਹਣਾ ਤੇ ਸੁਨੱਖਾ ਇਹ ਮੁੰਡਾ ਮਾਲਵਾ ਬੈਲਟ ਦੀ ਸ਼ਾਨ ਵਰਗਾ ਗਾਇਕੀ ਦੇ ਅੰਬਰ ਵਿੱਚ ਪਰਵਾਜ਼ ਭਰ ਚੁੱਕਿਆ ਹੈ। ਲਗਦਾ ਇਹ ਹੈ ਕਿ ਗਾਇਕੀ ਤੋਂ ਬਾਅਦ ਫ਼ਿਲਮੀ ਦੁਨੀਆਂ ਵੀ ਉਸ ਤੋਂ ਦੂਰ ਨਹੀਂ।

Exit mobile version