Indian PoliticsNationNewsWorld

ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਦੀ ਹਲਚਲ, 21 ਕਰੋੜ ਦੀ ਹੈਰੋਇਨ ਸਣੇ ਪਿਸਤੌਲ ਤੇ 8 ਜ਼ਿੰਦਾ ਕਾਰਤੂਸ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਵਾਰ ਫਿਰ ਪਾਕਿ ਤਸਕਰਾਂ ਵੱਲੋਂ ਡਰੋਨ ਭੇਜਿਆ ਗਿਆ। ਬਾਰਡਰ ਸਿਕਓਰਿਟੀ ਫੋਰਸ ਦੇ ਜਵਾਨਾਂ ਨੇ ਡਰੋਨ ਦੀ ਮੂਵਮੈਂਟ ਨੂੰ ਪਛਾਣਿਆ ਅਤੇ ਤਲਾਸ਼ੀ ਦੌਰਾਨ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਹਨ। ਰਿਕਵਰੀ ਮਗਰੋਂ BSF ਅਤੇ ਪੰਜਾਬ ਪੁਲਿਸ ਨੇ ਭਾਰਤੀ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਤਾਂ ਜੋ ਪਾਕਿਸਤਾਨ ਤਸਕਰਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਸਕੇ।

Drone movement at border
Drone movement at border

ਪਾਕਿਸਤਾਨੀ ਤਸਕਰਾਂ ਨੇ ਅਟਾਰੀ ਬਾਰਡਰ ਦੇ ਨਾਲ ਲੱਗਦੇ ਪਿੰਡ ਪੁਲ ਮੋਰਾਂ ਦੀ BOP ਵਿੱਚ ਰਾਤ ਦੇ ਸਮੇਂ ਡਰੋਨ ਦੀ ਮੂਵਮੈਂਟ ਕਰਵਾਈ। BSF ਦੀ ਬਟਾਲੀਅਨ 22 ਦੇ ਜਵਾਨ ਉਸ ਸਮੇਂ ਗਸ਼ਤ ‘ਤੇ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਹਰਕਤ ਤੜਕੇ 3 ਵਜੇ ਦੇ ਕਰੀਬ ਹੋਈ। ਜਵਾਨਾਂ ਨੇ ਡਰੋਨ ਦੀ ਮੂਵਮੈਂਟ ਨੂੰ ਦੇਖਦੇ ਹੀ ਉਸਨੂੰ ਫਾਲੋ ਕਰਨਾ ਸ਼੍ਰੁਰੂ ਕਰ ਦਿੱਤਾ। ਡਰੋਨ ਨੇ ਜਿਵੇਂ ਹੀ ਖੇਪ ਨੂੰ ਖੇਤਾਂ ਵਿੱਚ ਸੁੱਟਿਆ, ਜਵਾਨਾਂ ਨੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ।ਤਲਾਸ਼ੀ ਮੁਹਿੰਮ ਦੌਰਾਨ BSF ਦੇ ਜਵਾਨਾਂ ਨੂੰ ਪੁਲ ਮੋਰਾਂ ਨਾਲ ਇੱਕ ਕਾਲੇ ਰੰਗ ਦਾ ਪੈਕੇਟ ਮਿਲਿਆ। ਪੈਕੇਟ ਵਿੱਚ ਤਿੰਨ ਛੋਟੇ ਪੈਕੇਟ ਹੈਰੋਇਨ ਦੇ ਸੀ, ਜਿਸਦਾ ਕੁੱਲ ਭਾਰ ਤਕਰੀਬਨ 3 ਕਿਗ੍ਰਾ ਦੇ ਆਸ-ਪਾਸ ਹੋ ਸਕਦਾ ਹੈ। ਅੰਤਰਰਾਸ਼ਟਰੀ ਮਾਰਕੀਟ ਵਿੱਚ ਉਸਦੀ ਕੀਮਤ ਤਕਰੀਬਨ 21 ਕਰੋੜ ਹੈ। ਇਸ ਖੇਪ ਦੇ ਨਾਲ ਇੱਕ ਪਿਸਤੌਲ ਅਤੇ 8 ਜ਼ਿੰਦਾ ਰਾਊਂਡ ਵੀ ਸਨ। ਡਰੱਗ ਅਤੇ ਹਥਿਆਰ BSF ਦੇ ਜਵਾਨਾਂ ਨੇ ਜ਼ਬਤ ਕਰ ਲਏ।

Drone movement at border
Drone movement at border

ਦਾਸ ਦੇਈਏ ਕਿ ਸਰਹੱਦ ‘ਤੇ ਸਖਤੀ ਦੇ ਚੱਲਦਿਆਂ ਪਾਕਿਸਤਾਨ ਤਸਕਰਾਂ ਨੂੰ ਜੰਮੂ-ਕਸ਼ਮੀਰ ਅਤੇ ਗੁਜਰਾਤ ਤੱਟਾਂ ਦਾ ਸਹਾਰਾ ਹੈਰੋਇਨ ਦੀ ਤਸਕਰੀ ਦੇ ਲਈ ਲੈਣਾ ਪੈ ਰਿਹਾ ਹੈ। ਤਕਰੀਬਨ ਇੱਕ ਸਾਲ ਵਿੱਚ ਹੀ 500 ਕਿਗ੍ਰਾ ਤੋਂ ਵੱਧ ਹੈਰੋਇਨ ਗੁਜਰਾਤ ਵਿੱਚ ਫੜ੍ਹੀ ਜਾ ਚੁੱਕੀ ਹੈ। ਬੀਤੇ 15 ਦਿਨਾਂ ਵਿੱਚ ਪੰਜਾਬ ਬਾਰਡਰ ਰਾਹੀਂ 7 ਵਾਰ ਪਾਕਸਿਤਾਨ ਤਸਕਰਾਂ ਨੇ ਡਰੋਨ ਰਾਹੀਂ ਭਾਰਤ ਵਿੱਚ ਹੈਰੋਇਨ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਹੈ।

Comment here

Verified by MonsterInsights