Site icon SMZ NEWS

ਚੰਡੀਗੜ੍ਹ MMS ਕੇਸ : 3 ਮੁਲਜ਼ਮਾਂ ਨੂੰ ਖਰੜ ਕੋਰਟ ‘ਚ ਕੀਤਾ ਪੇਸ਼, ਮਿਲਿਆ 7 ਦਿਨ ਦਾ ਪੁਲਿਸ ਰਿਮਾਂਡ

ਪੰਜਾਬ ਵਿੱਚ ਜਲਦ ਹੀ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ । ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਠੰਡ ਵੀ ਦਸਤਕ ਦੇਵੇਗੀ । ਸੂਬੇ ਵਿੱਚ ਮਾਨਸੂਨ ਦੀ ਰਵਾਨਗੀ ਜਲਦ ਹੀ ਹੋਣ ਵਾਲੀ ਹੈ । ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਹਫ਼ਤੇ 23 ਤੋਂ 24 ਸਤੰਬਰ ਤੱਕ ਪੰਜਾਬ ਵਿੱਚੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਸੂਬੇ ਵਿੱਚ ਮਾਨਸੂਨ ਦਾ ਰੁਖ਼ ਬਦਲ ਜਾਵੇਗਾ।

Punjab Weather Forecast

ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਅਨੁਸਾਰ ਹਾਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਰਾਜਸਥਾਨ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮਾਨਸੂਨ ਵਾਪਸੀ ਕਰੇਗਾ। ਇਸ ਤੋਂ ਬਾਅਦ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਮਾਨਸੂਨ ਦੀ ਵਾਪਸੀ ਹੋ ਜਾਵੇਗੀ, ਜਿਨ੍ਹਾਂ ਜ਼ਿਲ੍ਹਿਆਂ ਵਿੱਚੋਂ ਮਾਨਸੂਨ ਵਾਪਸੀ ਕਰੇਗਾ, ਉੱਥੇ ਨਮੀ ਵਿੱਚ ਕਮੀ ਆਵੇਗੀ। ਡਾ. ਮਨਮੋਹਨ ਅਨੁਸਾਰ ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਤਾਪਮਾਨ ਵੀ ਹੇਠਾਂ ਆ ਜਾਵੇਗਾ ਤੇ ਠੰਡ ਦਾ ਅਹਿਸਾਸ ਸ਼ੁਰੂ ਹੋ ਜਾਵੇਗਾ।ਜ਼ਿਕਰਯੋਗ ਹੈ ਕਿ ਇਸ ਵਾਰ ਸਤੰਬਰ ਵਿੱਚ ਮਾਨਸੂਨ ਸ਼ਾਂਤ ਰਿਹਾ ਹੈ। ਸਤੰਬਰ ਮਹੀਨੇ ਵਿੱਚ ਪਹਿਲਾਂ ਨਾਲੋਂ ਘੱਟ ਮੀਂਹ ਪਿਆ ਹੈ। ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹੁਣ ਤੱਕ 19 ਮਿਮੀ। ਮੀਂਹ ਪਿਆ ਹੈ, ਜਦਕਿ ਆਮ ਤੌਰ ‘ਤੇ ਇੱਥੇ 50.5 ਮਿਲੀਮੀਟਰ ਦੀ ਬਾਰਿਸ਼ ਹੁੰਦੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਨੂੰ ਪੂਰਾ ਦਿਨ ਧੁੱਪ ਰਹੇਗੀ। ਜ਼ਿਲ਼੍ਹੇ ਵਿੱਚ ਇੱਕ ਹਫ਼ਤੇ ਤੱਕ ਮੌਸਮ ਸਾਫ਼ ਰਹੇਗਾ ।

Punjab Weather Forecast

ਦੱਸ ਦੇਈਏ ਕਿ ਪੰਜਾਬ ਵਿੱਚ ਹੁਣ ਹੌਲੀ-ਹੌਲੀ ਮੌਸਮ ਬਦਲ ਰਿਹਾ ਹੈ । ਸੂਬੇ ਵਿੱਚ ਸਵੇਰੇ-ਸ਼ਾਮ ਠੰਡ ਪੈ ਰਹੀ ਹੈ। ਇਸ ਦੇ ਨਾਲ ਹੀ ਸ਼ਾਮ ਨੂੰ ਸੜਕਾਂ ‘ਤੇ ਆਵਾਜਾਈ ਵੀ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਹਿਮਾਚਲ ਵਿੱਚ ਵੀ ਮੌਸਮ ਵਿੱਚ ਬਦਲਾਅ ਆਇਆ ਹੈ।

Exit mobile version